ਇੰਟਰਨੇਸ਼ਨਲ ਡੈਸਕ -ਅਮਰੀਕਾ ਵੱਲੋਂ ਇਰਾਨ ਉੱਤੇ ਕੀਤੇ ਹਮਲੇ ਤੋਂ ਬਾਅਦ ਈਰਾਨ ਨੇ ਵੀ ਸਖ਼ਤ ਰੁਖ਼ ਅਪਣਾਇਆ ਹੈ। ਈਰਾਨੀ ਸਰਕਾਰੀ ਟੀਵੀ ਦੇ ਅਨੁਸਾਰ, ਹੁਣ ਖੇਤਰ ਵਿੱਚ ਮੌਜੂਦ ਹਰ ਅਮਰੀਕੀ ਨਾਗਰਿਕ ਅਤੇ ਫੌਜੀ ਕਰਮਚਾਰੀ ਉਨ੍ਹਾਂ ਦੇ ਨਿਸ਼ਾਨੇ ‘ਤੇ ਹਨ। ਈਰਾਨ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਹਮਲੇ ਦਾ ਢੁਕਵਾਂ ਜਵਾਬ ਦਿੱਤਾ ਜਾਵੇਗਾ। ਜਿਸ ਤਰ੍ਹਾਂ ਅਮਰੀਕੀ ਹਮਲੇ ਵਿੱਚ ਬੰਕਰ ਬਸਟਰ ਬੰਬਾਂ ਦੀ ਵਰਤੋਂ ਕੀਤੀ ਗਈ, ਈਰਾਨ ਦੀ ਪ੍ਰਤੀਕਿਰਿਆ ਹੋਰ ਵੀ ਭਿਆਨਕ ਹੋ ਸਕਦੀ ਹੈ। ਇਸ ਹਮਲੇ ਤੋਂ ਬਾਅਦ, ਅਮਰੀਕਾ ਨੇ ਆਪਣੇ ਸਾਰੇ ਪੱਛਮੀ ਏਸ਼ੀਆਈ ਫੌਜੀ ਠਿਕਾਣਿਆਂ ਨੂੰ ਹਾਈ ਅਲਰਟ ‘ਤੇ ਰੱਖ ਦਿੱਤਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਕਦਮ ਇੱਕ ਵੱਡੇ ਖੇਤਰੀ ਟਕਰਾਅ ਦਾ ਮੁੱਢ ਵੀ ਬਣ ਸਕਦਾ ਹੈ, ਜਿਸ ਵਿੱਚ ਹੋਰ ਦੇਸ਼ਾਂ ਦੀ ਸ਼ਮੂਲੀਅਤ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।