ਇੰਟਰਨੇਸ਼ਨਲ ਡੈਸਕ –ਈਰਾਨ ਅਤੇ ਇਜਰਾਇਲ ਦੀ ਜੰਗ ਵਿੱਚ ਹੋਣ ਅਮੇਰਿਕਾ ਵੀ ਸ਼ਾਮਿਲ ਹੋ ਗਿਆ ਹੈ। ਅਮੇਰਿਕਾ ਨੇ ਈਰਾਨ ਦੇ ਤਿੰਨ ਪਰਮਾਣੂ ਟਿਕਾਣੀਆਂ ਫੋਰਡੋ ,ਨਤਾਂਜ ਅਤੇ ਇਸਫਹਾਨ ਤੇ ਹਵਾਈ ਹਮਲਾ ਕੀਤਾ ਹੈ। ਇਹ ਹਮਲਾ ਪੂਰੀ ਤਰਹਾਂ ਸਕਸੈਸਫੁਲ ਦੱਸਿਆ ਜਾ ਰਿਹਾ ਹੈ ਰਾਸ਼ਟਰਪਤੀ ਡੋਨਲ ਡਰੰਪ ਨੇ ਆਪਣੇ ਸੋਸ਼ਲ ਮੀਡੀਆ ਸਲੈਕਟ ਫਾਰਮ ਤੇ ਇੱਕ ਪੋਸਟਰ ਰਾਹੀਂ ਇਸਦੀ ਜਾਣਕਾਰੀ ਦਿੱਤੀ ਹੈ।
ਅਮਰੀਕਨ ਦੇ ਰਾਸ਼ਟਰਪਤੀ ਡੋਨਲ ਟਰੰਪ ਨੇ ਆਪਣੇ ਬਿਆਨ ਵਿੱਚ ਕਿਹਾ ” ਸਾਰੇ ਅਮਰੀਕੀ ਵਿਮਾਨ ਹੁਣ ਇਰਾਨ ਦੀ ਹਵਾਈ ਹੱਦ ਤੋਂ ਬਾਹਰ ਨਿਕਲ ਚੁੱਕੇ ਹਨ ਅਤੇ ਸੁਰੱਖਿਅਤ ਤਰੀਕੇ ਨਾਲ ਆਪਣੇ ਦੇਸ਼ ਵਾਪਸ ਆ ਰਹੇ ਹਨ। ਸਭ ਤੋਂ ਵੱਧ ਬੰਬ ਫੋਰਡੋ ਨਾਮ ਦੀ ਥਾਂ ਤੇ ਸੁੱਟੇ ਗਏ ਹਨ। ਓਹਨਾ ਨੇ ਅੱਗੇ ਅਮਰੀਕੀ ਫੌਜ ਦੀ ਸ਼ਲਾਂਘਾ ਕਰਦਿਆਂ ਕਿਹਾ “ਸਾਡੇ ਮਹਾਨ ਯੋਧਿਆਂ ਨੂੰ ਵਧਾਈ ਹੋਵੇ ਦੁਨੀਆਂ ਦੀ ਕੋਈ ਹੋਰ ਫੌਜ ਇਹ ਨਹੀਂ ਕਰ ਸਕਦੀ”। ਇਸ ਦੇ ਨਾਲ ਹੇ ਟਰੰਪ ਨੇ ਕਿਹਾ ਕਿ ਹੁਣ ਸ਼ਾਂਤੀ ਦਾ ਸਮਾਂ ਆ ਗਿਆ ਹੈ। ਹਾਲਾਂਕਿ ਹੁਣ ਤੱਕ ਈਰਾਨ ਵੱਲੋਂ ਇਸ ਹਮਲੇ ਤੇ ਕੋਈ ਵੀ ਸਰਕਾਰੀ ਪ੍ਰਤਿਕਿਰਿਆ ਨਹੀਂ ਦਿੱਤੀ ਗਈ ਹੈ।
ਜਦ ਅਮਰੀਕਾ ਨੇ ਇਰਾਨ ਦੇ ਤਿੰਨ ਪਰਮਾਣੂ ਟਿਕਾਣਿਆਂ ਤੇ ਹਮਲਾ ਕੀਤਾ ਤਾਂ ਉਸਨੇ ਆਪਣੇ ਆਪ ਨੂੰ ਸਿੱਧੇ ਤੌਰ ਤੇ ਇਰਾਨ ਨਾਲ ਯੁੱਧ ਵਿੱਚ ਲਿਆ ਦਿੱਤਾ ਹੈ ਇਸ ਕਦਮ ਨੂੰ ਇਜਰਾਇਲ ਦੀ ਮਦਦ ਵੱਲੋਂ ਦੇਖਿਆ ਜਾ ਰਿਹਾ ਹੈ ਜੋ ਕਿ ਇਰਾਨ ਦੇ ਪਰਮਾਣੂ ਕਾਰਜ ਕਰਮ ਨੂੰ ਖਤਮ ਕਰਨਾ ਚਾਹੁੰਦਾ ਹੈ
ਇਹ ਫੈਸਲਾ ਇਸ ਲਈ ਵੀ ਖਾਸ ਮੰਨਿਆ ਜਾ ਰਿਹਾ ਹੈ ਕਿਉਂਕਿ ਡੋਨਾਲਡ ਟਰੰਪ ਨੇ ਆਪਣੇ ਦੂਜੇ ਕਾਰਜਕਾਲ ਦੌਰਾਨ ਇਹ ਵਾਅਦਾ ਕੀਤਾ ਸੀ ਕਿ ਉਹ ਅਮਰੀਕਾ ਨੂੰ ਦੁਬਾਰਾ ਮਿਡਲ ਈਸਟ ਦੀ ਜੰਕ ਵਿੱਚ ਨਹੀਂ ਲਿਆਵੇਗਾ।
ਹਮਲੇ ਤੋਂ ਸਿਰ 48 ਘੰਟੇ ਪਹਿਲਾਂ ਅਮੇਰਿਕਾ ਦੇ ਰਾਸ਼ਟਰਪਤੀ ਨੇ ਇਹ ਕਿਹਾ ਸੀ ਕਿ ਅਮਰੀਕਾ ਦੋ ਹਫਤੇ ਤੱਕ ਇੰਤਜ਼ਾਰ ਕਰੇਗਾ ਕਿ ਕਿ ਇਰਾਨ ਅਤੇ ਇਜਰਾਇਲ ਦਰਮਿਆਨ ਕੋਈ ਰਾਜਨੇਤਿਕ ਹੱਲ ਨਿਕਲ ਸਕਦਾ ਹੈ। ਉਹਨਾਂ ਕਿਹਾ ਸੀ ਜੇਕਰ ਗੱਲਬਾਤ ਦੀ ਸੰਭਾਵਨਾ ਹੋਈ ਤਾਂ ਮੈਂ ਦੋ ਹਫਤਿਆਂ ਵਿੱਚ ਫੈਸਲਾ ਕਰਾਂਗਾ ਕਿ ਅੱਗੇ ਕੀ ਕਰਨਾ ਹੈ ਪਰ ਹੁਣ ਟਰੰਪ ਨੇ ਸਿੱਧਾ ਹਮਲਾ ਕਰਨ ਦਾ ਫੈਸਲਾ ਲੈ ਲਿਆ ਹੈ।
ਪਿਛਲੇ ਕੁਝ ਮਹੀਨਿਆਂ ਤੋਂ ਅਮਰੀਕਾ ਅਤੇ ਈਰਾਨ ਦਰਮਿਆਨ ਚੁੱਪਚਾਪ ਗੱਲਬਾਤ ਚੱਲ ਰਹੀ ਸੀ। ਰਿਪੋਰਟਰਾਂ ਮੁਤਾਬਿਕ ਟਰੰਪ ਨੇ ਇਜਰਾਇਲ ਨੂੰ ਕਿਹਾ ਸੀ ਕਿ ਉਹ ਈਰਾਨ ਉੱਤੇ ਹਮਲਾ ਥੋੜਾ ਰੋਕ ਦੇਵੇ ਤਾਂ ਜੋ ਸ਼ਾਂਤੀਪੂਰਨ ਹੱਲ ਕੱਢਿਆ ਜਾ ਸਕੇ । ਪਰ ਹੁਣ ਲੱਗਦਾ ਹੈ ਗੱਲਬਾਤ ਦਾ ਰਾਸਤਾ ਮੁੱਕ ਗਿਆ ਹੈ। ਅਤੇ ਸਿੱਧਾ ਫੌਜੀ ਰਸਤਾ ਹੀ ਚੁਣਿਆ ਗਿਆ ਹੈ ।