ਅੰਮ੍ਰਿਤਸਰ -(ਮਨਦੀਪ ਕੌਰ )- ਦਿਹਾਤੀ ਪੁਲਿਸ ਅੰਮ੍ਰਿਤਸਰ ਨੇ ਕਾਰਵਾਈ ਕਰਦੇ ਹੋਏ ਇੰਟਰਨੈਸ਼ਨਲ ਕਬੱਡੀ ਖਿਲਾੜੀ ਨੂੰ ਫਿਰੋਤੀ ਮੰਗਣ ਦੇ ਇਲਜ਼ਾਮ ਦੇ ਵਿੱਚ ਗ੍ਰਿਫਤਾਰ ਕੀਤਾ ਹੈ। ਵਿਅਕਤੀ ਦੀ ਪਹਿਚਾਨ ਗੁਰਲਾਲ ਸਿੰਘ ਨਿਵਾਸੀ ਪਿੰਡ ਸੋਹਿਲ ਜਿਲਾ ਤਰਨ ਤਾਰਨ ਦੇ ਰੂਪ ਵਿੱਚ ਹੋਈ ਹੈ। ਡੀਐਸਪੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਗੁਰਲਾਲ ਸਿੰਘ ਨੇ ਆਪਣੇ ਸਾਥੀਆਂ ਸਮੇਤ ਭੀਲਵਾਲ ਪਿੰਡ ਦੇ ਇੱਕ ਡਾਕਟਰ ਨੂੰ ਧਮਕੀ ਭਰਿਆ ਫੋਨ ਕਰਕੇ 30 ਲੱਖ ਦੀ ਫਿਰੌਤੀ ਦੀ ਮੰਗ ਕੀਤੀ ਹੈ। ਜਦੋਂ ਉਸ ਡਾਕਟਰ ਨੇ ਇਸ ਫੋਨ ਨੂੰ ਅਨਦੇਖਾ ਕਰਕੇ ਉਹਨਾਂ ਨੂੰ ਫਿਰੋਤੀ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਇਸ ਦੇ ਚਾਰ ਸਾਥੀਆਂ ਵੱਲੋਂ 4 ਜੂਨ ਨੂੰ ਡਾਕਟਰ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ।
ਇਹ ਮਾਮਲਾ ਲੋਪੇਕੇ ਜਿਲੇ ਦੇ ਅਧੀਨ ਆਉਂਦੇ ਥਾਣੇ ਦਾ ਹੈ। ਨੇ ਗੁਰਲਾਲ ਸਿੰਘ ਨੂੰ ਇੱਕ ਕਾਰ ਅਤੇ ਯਾਰ ਦੇ ਨਾਲ ਗ੍ਰਿਫਤਾਰ ਕੀਤਾ ਹੈ। ਉਸਦੇ ਉੱਪਰ ਸਖਤ ਧਾਰਾਵਾਂ ਲਗਾ ਕੇ ਮਾਮਲਾ ਦਰਜ ਕੀਤਾ ਗਿਆ ਹੈ। ਸਦੇ ਹੋਰ ਸਾਥੀਆਂ ਦੀ ਵੀ ਭਾਲ ਕੀਤੀ ਜਾ ਰਹੀ ਹੈ । ਪੁਲਿਸ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਗੁਰਲਾਲ ਸਿੰਘ ਪਿਛਲੇ ਕਾਫੀ ਲੰਬੇ ਸਮੇਂ ਤੋਂ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਸੀ ਜਿਸ ਦੀ ਪੁਸ਼ਟੀ ਮਿਲੇ ਸਬੂਤਾ ਤੋਂ ਕੀਤੀ ਗਈ ਹੈ।
ਪੁਲਿਸ ਅਧਿਕਾਰੀ ਇੰਦਰਜੀਤ ਸਿੰਘ ਨੇ ਕਿਹਾ ਹੈ ਕਿ ਇਹਨਾਂ ਦੇ ਇਹਨਾਂ ਸਾਰਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਨੂਨੀ ਕਾਰਵਾਈ ਕੀਤੀ ਜਾਵੇਗੀ। ਅਤੇ ਇਸ ਦੇ ਨਾਲ ਮਿਲੇ ਕਈ ਹੋਰ ਸਾਥੀਆਂ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ।

