ਇੰਟਰਨੈਸ਼ਨਲ ਡੈਸਕ –ਈਰਾਨ ਅਤੇ ਇਜਰਾਇਲ ਵਿਚਕਾਰ ਜੰਗ ਆਪਣੇ ਸੱਤਵੇਂ ਦਿਨ ਵਿੱਚ ਪਹੁੰਚ ਗਈ ਹੈ ਇਜਰਾਇਲੀ ਹੈਕਰਾ ਨੇ ਬੁੱਧਵਾਰ ਦੇਰ ਰਾਤ ਇਰਾਨ ਦੇ ਸਰਕਾਰੀ ਆਈ.ਆਰ. ਆਈ. ਬੀ. ਟੀਵੀ ਸਮੇਤ ਕਈ ਨਿਊਜ਼ ਚੈਨਲਾਂ ਨੂੰ ਹੈਕ ਕਰ ਲਿਆ ਹੈ ।
ਇਸ ਦੌਰਾਨ ਲੋਕਾਂ ਨੂੰ ਬਗਾਵਤ ਕਰਨ ਦੀ ਅਪੀਲ ਕੀਤੀ ਗਈ ਹੈ ਇਹਨਾਂ ਹੈਕਰਾਂ ਨੇ 2022 ਦੇ ਵਿਰੋਧ ਪ੍ਰਦਰਸ਼ਨ ਦੀਆਂ ਵੀਡੀਓਜ ਚਲਾਈਆਂ ਹਨ ਜਿਸ ਵਿੱਚੋਂ ਔਰਤਾਂ ਆਪਣੇ ਵਾਲ ਕੱਟ ਰਹੀਆਂ ਹਨ। ਦਰਅਸਲ 2022 ਵਿੱਚ ਮਹੈਸਾ ਅਮੀਨੀ ਨਾਮ ਦੀ ਇੱਕ ਇਰਾਨੀ ਔਰਤ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ ਸੀ। ਮਾਹਸਾ ਨੂੰ ਗਲਤ ਤਰੀਕੇ ਨਾਲ ਹਿਜਾਬ ਪਹਿਨਣ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ ।
ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਈਰਾਨ ਹਮਲੇ ਦੀ ਯੋਜਨਾ ਦੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਹੁਣ ਸਿਰਫ ਆਖਰੀ ਫੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। ਦ ਵਾਲ ਸਟਰੀਟ ਜਰਨਲ ਦੀ ਇੱਕ ਰਿਪੋਰਟ ਦੇ ਅਨੁਸਾਰ ਹਮਲੇ ਦਾ ਆਦੇਸ਼ ਦੇਣ ਤੋਂ ਪਹਿਲਾਂ ਉਹ ਇਹ ਦੇਖਣਾ ਚਾਹੁੰਦੇ ਹਨ ਕਿ ਈਰਾਨ ਆਪਣਾ ਪਰਮਾਣੂ ਪ੍ਰੋਗਰਾਮ ਛੱਡ ਕੇ ਪਿੱਛੇ ਹੁੰਦਾ ਹੈ ਜਾਂ ਨਹੀਂ।
ਪਿਛਲੇ ਛੇ ਦਿਨਾਂ ਵਿੱਚ ਇਸ ਜੰਗ ਦੇ ਵਿੱਚ ਹੁਣ ਤੱਕ 24 ਇਜਰਾਇਲੀ ਲੋਕਾਂ ਦੀ ਮੌਤ ਹੋ ਚੁੱਕੀ ਹੈ ਇਸ ਦੇ ਨਾਲ ਹੀ ਵਾਸ਼ਿੰਗਟਨ ਸਥਿਤ ਇੱਕ ਮਨੁੱਖੀ ਅਧਿਕਾਰ ਸਮੂਹ ਨੇ ਦਾਅਵਾ ਕੀਤਾ ਹੈ ਕਿ ਈਰਾਨ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੁਣ ਤੱਕ 639 ਤੱਕ ਪਹੁੰਚ ਗਈ ਹੈ। ਅਤੇ 1400 ਲੋਕ ਜਖਮੀ ਹੋਏ ਹਨ।