ਨੈਸ਼ਨਲ ਡੈਸਕ – ਈਰਾਨ ਅਤੇ ਇਜਰਾਇਲ ਦੀ ਚਲਦੀ ਜੰਗ ਦੇ ਵਿਚਾਲੇ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ । ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮਨੇਈ ਨੇ ਜੰਗ ਦਾ ਐਲਾਨ ਕਰਦਿਆਂ ਹੋਇਆ ਆਪਣੇ X ਅਕਾਊਂਟ ਉੱਤੇ ਲਿਖਦਿਆਂ ਹੋਇਆ ਕਿਹਾ ਕਿ “ਹੈਦਰ ਦੇ ਨਾਮ ਤੇ ਜੰਗ ਸ਼ੁਰੂ ਹੁੰਦੀ ਹੈ । ਉਹਨਾਂ ਅੱਗੇ ਕਿਹਾ ਕਿ ਅਸੀਂ ਅੱਤਵਾਦੀ ਯਹੂਦੀ ਸ਼ਾਸਨ ਨੂੰ ਸਖਤ ਜਵਾਬ ਦਵਾਂਗੇ। ਇਸ ਤੋਂ ਬਾਅਦ ਈਰਾਨ ਨੇ ਇਜਰਾਇਲ ਦੇ ਵੱਖੋ ਵੱਖ ਸ਼ਹਿਰਾਂ ਉੱਤੇ 25 ਦੇ ਕਰੀਬ ਮਿਸਾਇਲਾਂ ਦਾਗੀਆਂ।
ਇਸ ਦੇ ਨਾਲ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਲ ਟਰੰਪ ਨੇ ਮੱਧ ਪੂਰਬ ਵਿੱਚ ਹੋਰ ਲੜਾਕੂ ਜਹਾਜ ਭੇਜਣ ਦੇ ਆਦੇਸ਼ ਦਿੱਤੇ ਹਨ । ਵਾਈਟ ਹਾਊਸ ਦੇ ਵਿੱਚ ਰਾਸ਼ਟਰਪਤੀ ਸੁਰੱਖਿਆ ਟੀਮ ਦੇ ਨਾਲ ਮੀਟਿੰਗ ਤੋਂ ਬਾਅਦ ਟਰੰਪ ਨੇ ਈਰਾਨ ਤੋਂ “ਬਿਨਾਂ ਕਿਸੀ ਸ਼ਰਤ ਤੋਂ ਆਤਮ ਸਮਰਪਣ ” ਦੀ ਮੰਗ ਕੀਤੀ ਅਤੇ ਤਹਿਰਾਨ ਨਿਵਾਸੀਆਂ ਨੂੰ ਸ਼ਹਿਰ ਛੱਡਣ ਦੀ ਅਪੀਲ ਕੀਤੀ।
ਇਸ ਟਕਰਾਅ ਵਿੱਚ ਆਪਣੀ ਭੂਮਿਕਾ ਨੂੰ ਮਜਬੂਤ ਕਰਨ ਲਈ ਇਰਾਨ ਨੂੰ ਆਪਣੇ ਸਹਿਯੋਗੀਆਂ ਜਿਵੇਂ ਹਿਜਬੁਲਾ ਅਤੇ ਹਾਮਾਸ ਤੋਂ ਸਮਰਥਨ ਪ੍ਰਾਪਤ ਹੋਇਆ ਹੈ। ਇਸ ਤੋਂ ਇਲਾਵਾ ਇਰਾਨ ਨੇ ਇਜਰਾਇਲ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਜਰਾਇਲ ਆਪਣੀ ਫੌਜੀ ਕਾਰਵਾਈ ਜਾਰੀ ਰੱਖਦਾ ਹੈ ਤਾਂ ਉਹ ਪਰਮਾਣੂ ਗੈਰ ਪ੍ਰਸਾਰ ਤੋਂ ਬਾਹਰ ਹੋ ਸਕਦਾ ਹੈ।