ਬਠਿੰਡਾ -(ਮਨਦੀਪ ਕੌਰ)--ਬਠਿੰਡਾ ਦੇ ਭੱਗਤਾ ਭਾਈਕਾ ਵਿਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਮਣੇ ਆਈ ਹੈ I ਜਿਥੇ ਇਕ 15 ਸਾਲਾ ਮੰਦਬੁੱਧੀ ਕੁੜੀ ਨਾਲ ਜਾਬਰ ਜਿਨਾਹ ਦਾ ਮਾਮਲਾ ਸਾਮਣੇ ਆਇਆ ਹੈ I 13 ਅਪ੍ਰੈਲ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ 19 ਅਪ੍ਰੈਲ ਨੂੰ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ I ਥਾਣਾ ਦਿਆਲਪੁਰਾ ਦੇ ਅਧੀਨ ਪੈਂਦੇ ਇਕ ਪਿੰਡ ਦੀ ਰਹਿਣ ਵਾਲੀ ਮੰਦਬੁੱਧੀ ਕੁੜੀ ਨਾਲ 6 ਮੁੰਡਿਆਂ ਵਲੋਂ ਜਬਰ ਜਿਨਾਹ ਕੀਤਾ ਗਿਆ I ਇਸ ਮਾਮਲੇ ਵਿਚ ਪੁਲਿਸ ਨੇ 6 ਨੌਜਵਾਨਾਂ ਨੂੰ ਗਿਰਫ਼ਤਾਰ ਕੀਤਾ ਹੈ I
ਪੀੜਿਤ ਦੀ ਮਾਂ ਦਾ ਕਹਿਣਾ ਹੈ ਕੇ ਉਸ ਦੇ 3 ਬਚੇ ਹਨ ਅਤੇ ਸਬ ਤੋਂ ਵੱਡੀ ਕੁੜੀ ਜੋ ਕੇ 15 ਸਾਲ ਦੀ ਹੈ ਉਹ ਦਿਮਾਗੀ ਤੋਰ ਉੱਤੇ ਥੋੜੀ ਕਮਜ਼ੋਰ ਹੈ I 13 ਅਪ੍ਰੈਲ ਨੂੰ ਗੁਵਾਂਡ ਵਿਚ ਰਹਿਣ ਵਾਲੀ ਕੁੜੀ ਉਸ ਦੀ ਕੁੜੀ ਨੂੰ ਨਾਲ ਲੈ ਗਈ I ਜਦੋ ਉਹ ਸ਼ਾਮ ਤਕ ਨਹੀਂ ਵਾਪਿਸ ਆਈ ਤਾ ਉਸ ਦੀ ਭਾਲ ਕੀਤੀ ਗਈ I ਤਾ ਓਹਨਾ ਦੀ ਕੁੜੀ ਬੁਰੀ ਹਾਲਤ ਵਿਚ ਓਥੋਂ ਦੇ ਸਕੂਲ ਵਿੱਚੋ ਬਰਾਮਦ ਹੋਈ ਈ ਉਸ ਨੂੰ ਦੇਖ ਕੇ ਪਤਾ ਲੱਗਦਾ ਸੀ ਕੇ ਉਸ ਨਾਲ ਜਬਰ ਜਿਨਾਹ ਹੋਇਆ ਹੈ I
ਪੀੜਿਤ ਨੇ ਦੱਸਿਆ ਕੇ ਮੇਲੇ ਤੋਂ ਵਾਪਿਸ ਆਉਂਦੇ ਸਮੇ ਉਹ ਬੱਸ ਸਟੈਂਡ ਉੱਤੇ ਖੜੀ ਸੀ I ਇਸ ਸਮੇ 6 ਨੌਜਵਾਨ ਅਲੱਗ ਅਲੱਗ ਮੋਟਰ ਸਾਈਕਲ ਉੱਤੇ ਆਏ I ਜਿਨ੍ਹਾਂ ਦੀ ਉਮਰ 22 – 25 ਸਾਲ ਦਰਮਿਆਨ ਦੱਸੀ ਜਾ ਰਹੀ ਸੀ I ਉਹ ਉਸ ਨੂੰ ਪਿੰਡ ਲੈ ਕੇ ਜਾਨ ਦਾ ਬਹਾਨਾਲਗਾ ਕੇ ਉਸ ਨੂੰ ਨਾਲ ਲੈ ਗਏ I ਅਤੇ ਸਕੂਲ ਵਿਚ ਲਿਜਾ ਕੇ ਜਬਰਦਸਤੀ ਕੀਤੀ I