ਜਲੰਧਰ -(ਮਨਦੀਪ ਕੌਰ )- ਜਿਲ੍ਾ ਪ੍ਰਸ਼ਾਸਨ ਨੇ ਅਲਗ-ਅਲਗ ਸੰਗਠਨਾਂ ਲਈ ਕੀਤੇ ਜਾਣ ਵਾਲੇ ਸ਼ਾਂਤੀ ਪੂਰਵਕ ਪ੍ਰਦਰਸ਼ਨਾਂ ਲਈ ਨੂੰ ਅਲਗ-ਅਲਗ ਥਾਵਾਂ ਨਿਰਧਾਰਿਤ ਕੀਤੀਆਂ ਹਨ। ਜਿਲਾ ਮੈਜਿਸਟਰੇਟ -ਕਮ-ਅਡੀਸ਼ਨਲ ਡਿਪਟੀ ਕਮਿਸ਼ਨਰ ਅਮਨਿੰਦਰ ਕੌਰ ਦੇ ਜਾਰੀ ਆਦੇਸ਼ਾਂ ਅਨੁਸਾਰ ਸ਼ਾਂਤੀਪੂਰਵਕ ਪ੍ਰਦਰਸ਼ਾਂ ਨਾਲ ਦੇ ਲਈ ਨਿਧਾਰਨ ਸਥਾਨ ਨਾ ਵਿੱਚ ਪੂਜਾ ਗਰਾਉਂਡ ਤਹਿਸੀਲ ਕੰਪਲੈਕਸ ਦੇ ਸਾਹਮਣੇ, ਦੇਸ਼ ਭਗਤ ਸਮਾਰਕ ਹਾਲ, ਬਰਟਨ ਪਾਰਕ, ਦੁਸਹਿਰਾ ਗਰਾਊਂਡ ਜਲੰਧਰ ਕੈਂਟ, ਇਮਪਰੂਵਮੈਂਟ ਟਰਸਟ ਗਰਾਊਂਡ ਕਰਤਾਰਪੁਰ, ਆਟਾ ਮੰਡੀ ਬਾਵਾਪੁਰ, ਕਪੂਰਥਲਾ ਰੋਡ, ਨਕੋਦਰ ਦਾ ਪੱਛਮੀ ਭਾਗ, ਆਟਾ ਮੰਡੀ ਪਿੰਡ ਸੈਫਾ ਵਾਲਾ ਫਿਲੋਰ, ਅਤੇ ਨਗਰ ਪੰਚਾਇਤ ਕੰਪਲੈਕਸ ਸ਼ਾਹਕੋਟ ਸ਼ਾਮਿਲ ਹੈ।
ਆਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਪ੍ਰਦਰਸ਼ਨਕਾਰੀਆਂ ਨੂੰ ਕਿਸੇ ਵੀ ਤਰ੍ਹਾ ਦਾ ਪ੍ਰਦਰਸ਼ਨ ਕਰਨ ਲਈ ਪੁਲਿਸ ਕਮਿਸ਼ਨਰ ਜਾਂ ਉਪ ਮੰਡਲ ਮੈਜਿਸਟਰੇਟ ਤੋਂ ਅਨੁਮਤੀ ਲੈਣੀ ਹੋਵੇਗੀ। ਆਦੇਸ਼ਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪ੍ਰਦਰਸ਼ਨ ਦੇ ਦੌਰਾਨ ਕਿਸੀ ਵੀ ਤਰਹਾਂ ਦਾ ਹਥਿਆਰ ਜਿਵੇਂ ਚਾਕੂ ਸੋਟੀ ਜਾਂ ਕੋਈ ਹੋਰ ਹਥਿਆਰ ਨਾਲ ਲੈ ਕੇ ਜਾਣ ਦੀ ਅਨੁਮਤੀ ਨਹੀਂ ਹੋਵੇਗੀ।
ਪ੍ਰਦਰਸ਼ਨਕਾਰੀਆਂ ਨੂੰ ਨਿਧਾਰਿਤ ਕੀਤੀ ਜਗਹਾ ਉੱਤੇ ਪ੍ਰਦਰਸ਼ਨ ਕਰਨ ਦੇ ਨਾਲ ਨਾਲ ਇਸ ਪ੍ਰਦਰਸ਼ਨ ਨੂੰ ਸ਼ਾਂਤੀ ਪੂਰਕ ਬਣਾਏ ਰੱਖਣ ਦੇ ਲਈ ਵੀ ਲਿਖਿਤ ਰੂਪ ਦੇ ਵਿੱਚ ਸੂਚਨਾ ਦੇਣੀ ਹੋਵੇਗੀ। ਪ੍ਰਦਰਸ਼ਨ ਦੇ ਦੌਰਾਨ ਅਗਰ ਕਿਸੇ ਵੀ ਤਰ੍ਹਾ ਦੀ ਗੈਰ ਕਾਨੂੰਨੀ ਜਾਂ ਜਾਨੀ ਮਾਨੀ ਨੁਕਸਾਨ ਹੁੰਦਾ ਹੈ ਤਾਂ ਇਸ ਦੇ ਲਈ ਪ੍ਰਦਰਸ਼ਨ ਕਰਤਾਵਾਂ ਦਾ ਮੁਖੀਆ ਦੋਸ਼ੀ ਹੋਵੇਗਾ।

