ਪੰਜਾਬ -(ਮਨਦੀਪ ਕੌਰ )- ਪੰਜਾਬ ਵਿੱਚ ਗਨ ਕਲਚਰ ਦੇ ਚਲਦੇ ਪੰਜਾਬ ਪੁਲਿਸ ਵੱਡਾ ਐਕਸ਼ਨ ਲੈਣ ਜਾ ਰਹੀ ਹੈ । ਪੰਜਾਬ ਪੁਲਿਸ ਵੱਲੋਂ 7000 ਗਨ ਲਾਈਸੈਂਸ ਰੱਦ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਵਿਸ਼ੇਸ਼ ਡੀਜੀਪੀ ਅਰਪਿਤ ਸ਼ੁਕਲਾ ਵੱਲੋਂ ਕਿਹਾ ਗਿਆ ਹੈ ਕਿ ਲਾਈਸੈਂਸ ਤਾਰਕ ਸੋਸ਼ਲ ਮੀਡੀਆ ਅਤੇ ਵਿਆਹ ਸ਼ਾਦੀਆਂ ਦੇ ਵਿੱਚ ਗਨ ਕਲਚਰ ਦੀ ਨੁਮਾਇਸ਼ ਕਰਦੇ ਹਨ। ਕਈ ਵਾਰੀ ਵਿਆਹਾਂ ਦੇ ਜਸ਼ਨ ਦੇ ਲਈ ਵਿੱਚ ਹਵਾਈ ਫਾਇਰ ਵੀ ਕਰਦੇ ਹਨ। ਇਸੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਜੇ ਕਰ ਕਿਸੇ ਨੂੰ ਧਮਕੀ ਦੇਣ ਜਾਂ ਕਿਸੇ ਹੋਰ ਅਪਰਾਧ ਦੇ ਵਿੱਚ ਹਥਿਆਰਾਂ ਦੀ ਵਰਤੋਂ ਕਰਦੇ ਹੋਏ ਪਾਏ ਗਏ । ਜਿਸ ਕਰਕੇ 7000 ਲਾਈਸੈਂਸ ਰੱਦ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ।
ਪੁਲਿਸ ਪ੍ਰਸ਼ਾਸਨ ਵੱਲੋਂ ਸ਼ੋਸ਼ਣ ਮੀਡੀਆ ਉੱਤੇ ਨਿਗਰਾਨੀ ਦੇ ਲਈ ਪਿਛਲੇ ਡੇਢ ਸਾਲ ਦੇ ਦੌਰਾਨ ਵਿਸ਼ੇਸ਼ ਆਪਰੇਸ਼ਨ ਚਲਾਇਆ ਗਿਆ ਸੀ। ਇਸੇ ਉੱਤੇ ਡੀਜੀਪੀ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਲੋਕ ਗੈਂਗਸਟਰ ਗਾਣਿਆਂ ਨੂੰ ਲਗਾ ਕੇ ਹਥਿਆਰ ਲਹਿਰਾਉਂਦੇ ਨਜ਼ਰ ਆਉਂਦੇ ਹਨ। ਅਤੇ ਮਨਮਾਨੀ ਦੇ ਨਾਲ ਗੋਲੀਬਾਰੀ ਵੀ ਕਰਦੇ ਹਨ। ਪੰਜਾਬ ਵਿੱਚ ਲੱਗਪਗ 4.3 ਲੱਖ ਰਜਿਸਟਰ ਹਥਿਆਰ ਹਨ। ਇਹਨਾਂ ਵਿੱਚੋਂ 3.46 ਲੱਖ ਲਾਈਸੈਂਸ ਧਾਰਕ ਹਨ । ਇਸੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਡੀਜੀਪੀ ਅਰਪਿਤ ਸ਼ੁਕਲਾ ਵੱਲੋਂ ਖਾਸ ਹੁਕਮ ਜਾਰੀ ਕੀਤੇ ਗਏ ਹਨ।

