ਜਲੰਧਰ -(ਮਨਦੀਪ ਕੌਰ )- ਜਲੰਧਰ ਦੀ ਡਿਫੈਂਸ ਕਾਲੋਨੀ ਵਿੱਚੋ ਪਤੀ ਨੂੰ ਪਤਨੀ ਵੱਲੋ ਡਰਾਉਣ ਧਮਕਾਉਣ ਦਾ ਮਾਮਲਾ ਸਾਮਣੇ ਆਇਆ ਹੈ। ਮਾਮਲੇ ਦੀ ਜਾਣਕਾਰੀ ਮੁਤਾਬਿਕ ਮਹਿਲਾ ਆਪਣੇ ਪਤੀ ਤੋਂ ਆਤਮਹੱਤਿਆ ਦੀ ਧਮਕੀ ਦੇ ਕੇ 50 ਲੱਖ ਰੁਪਏ ਲੈ ਕੇ ਭੱਜ ਗਈ। ਜਿਸ ਤੋਂ ਬਾਅਦ ਹੁਣ ਉਹ ਆਪਣੇ ਪਤੀ ਤੋਂ 5 ਕਰੋੜ ਰੁਪਏ ਦੀ ਮੰਗ ਕਰ ਰਹੀ ਹੈ। ਜਿਸ ਤੋਂ ਪ੍ਰੇਸ਼ਾਨ ਹੋ ਕੇ ਪਤੀ ਨੇ ਆਪਣੀ ਪਤਨੀ ਖਿਲਾਫ ਪੁਲੀਸ ਵਿੱਚ ਰਿਪੋਰਟ ਦਰਜ ਕਾਰਵਾਈ ਹੈ। ਰਿਪੋਰਟ ਵਿੱਚ ਉਸ ਨੇ ਦੱਸਿਆ ਕੇ ਉਸ ਦਾ ਵਿਆਹ ਸ਼ਾਂਤੀ ਕੁੰਜ ਪਟਿਆਲਾ ਦੀ ਰਹਿਣ ਵਾਲੀ ਪ੍ਰੈਕਸ਼ਾ ਗੁਪਤਾ ਦੇ ਨਾਲ ਹੋਇਆ।
ਵਿਆਹ ਤੋਂ ਕੁਛ ਟਾਈਮ ਬਾਅਦ ਹੀ ਉਸ ਨੇ ਮੈਨੂੰ ਤੰਗ ਕਰਨਾ ਸ਼ੁਰੂ ਕਰ ਦਿਤਾ ਅਤੇ ਮੇਰੇ ਪਰਿਵਾਰਿਕ ਮੇਂਬਰਾ ਨਾਲ ਗਲਤ ਵਿਵਹਾਰ ਕਰਨਾ ਸ਼ੁਰੂ ਕਰ ਦਿਤਾ। ਡਿਫੈਂਸ ਕਲੋਨੀ ਦੇ ਰਹਿਣ ਵਾਲੇ 33 ਸਾਲਾਂ ਬਾਸੂ ਅਗਰਵਾਲ ਨੇ ਦੱਸਿਆ ਕਿ ਉਹ ਠੇਕੇਦਾਰੀ ਦਾ ਕੰਮ ਕਰਦਾ ਹੈ। 2018 ਵਿੱਚ ਉਸ ਦੇ ਘਰ ਇੱਕ ਬੇਟੀ ਦਾ ਜਨਮ ਹੋਇਆ। ਜਿਸ ਤੋਂ ਬਾਅਦ ਉਸ ਦੀ ਪਤਨੀ ਦਾ ਗੁੱਸਾ ਹੋਰ ਵੀ ਜ਼ਿਆਦਾ ਵੱਧ ਗਿਆ। ਅਤੇ ਉਹ ਗੱਲ ਗੱਲ ਉੱਤੇ ਲੜਾਈ ਝਗੜੇ ਉੱਤੇ ਉੱਤਰ ਆਈ। ਜਿਸ ਤੋਂ ਬਾਅਦ ਉਹ ਆਪਣੇ ਪੇਕੇ ਘਰ ਚਲੀ ਗਈ।
ਪੀੜਿਤ ਨੇ ਦੱਸਿਆ ਕਿ ਉਸ ਦੀ ਘਰ ਵਾਲੀ ਉਸ ਨੂੰ ਆਤਮਹੱਤਿਆ ਦੇ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ 50 ਲੱਖ ਰੁਪਏ ਦੀ ਮੰਗ ਕਰਨ ਲੱਗੀ। ਅਤੇ ਉਸਨੇ ਆਪਣੇ ਬੱਚੀ ਦੇ ਚੰਗੇ ਭਵਿੱਖ ਲਈ ਇਸ ਦੇ ਬਾਰੇ ਵਿੱਚ ਕਿਸੇ ਦੇ ਨਾਲ ਵੀ ਗੱਲਬਾਤ ਨਹੀਂ ਕੀਤੀ। ਅਤੇ ਮਾਰਚ 2021 ਦੇ ਵਿੱਚ ਉਸ ਦੇ ਅਕਾਊਂਟ ਦੇ ਵਿੱਚ 20 ਲੱਖ ਰੁਪਏ ਟ੍ਰਾਂਸਫਰ ਕਰ ਦਿੱਤੇ। ਪਰ ਉਹ ਬਾਅਦ ਵਿੱਚ ਫਿਰ ਮੈਨੂੰ ਧਮਕੀ ਦੇਣ ਲੱਗੀ। ਤਾਂ ਅਪ੍ਰੈਲ 2021 ਦੇ ਵਿੱਚ ਮੈਂ ਉਸਦੇ ਅਕਾਊਂਟ ਦੇ ਵਿੱਚ ਬਾਕੀ ਦੇ 30 ਲੱਖ ਰੁਪਏ ਆਰ ਟੀ ਜੀ ਐਸ ਕਰ ਦਿੱਤੇ। ਜਦੋਂ ਉਸਨੇ ਇਸ ਦੇ ਬਾਰੇ ਦੇ ਵਿੱਚ ਆਪਣੇ ਸੋਹਰੇ ਪਰਿਵਾਰ ਨਾਲ ਗੱਲ ਕੀਤੀ ਤਾਂ ਉਲਟਾ ਉਹ ਉਸਨੂੰ ਗਲਤ ਬੋਲਣ ਲੱਗ ਪਏ।
50 ਲੱਖ ਰੁਪਏ ਲੈਣ ਤੋਂ ਬਾਅਦ ਪਤਨੀ ਨੇ ਉਹਦੇ ਕੋਲੋਂ ਪੰਜ ਕਰੋੜ ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਜਿਸ ਤੋਂ ਪਰੇਸ਼ਾਨ ਹੋ ਗਏ ਪਤੀ ਨੇ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਗੱਲ ਕੀਤੀ। ਜਦੋਂ ਪਰਿਵਾਰਿਕ ਮੈਂਬਰਾਂ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨਹੀਂ ਸਮਝੀ। ਜਿਸ ਤੋਂ ਬਾਅਦ ਬਾਸੂ ਅਗਰਵਾਲ ਨੇ ਪੁਲਿਸ ਸਟੇਸ਼ਨ ਦੇ ਵਿੱਚ ਲਿਖਤੀ ਸ਼ਿਕਾਇਤ ਦਿੱਤੀ। ਮਾਤਾ ਪਿਤਾ ਦਾ ਕਹਿਣਾ ਹੈ ਕਿ ਜਦੋਂ ਉਹ ਆਖਰੀ ਵਾਰ ਘਰੋਂ ਗਏ ਤਾਂ ਉਹਨਾਂ ਦੇ ਪਰਸਨਲ ਲੋਕਰ ਵਿੱਚੋਂ 2 ਲੱਖ ਰੁਪਏ ਕੈਸ਼ ਅਤੇ ਸੋਨੇ ਦੇ ਗਹਿਣੇ ਲੈ ਕੇ ਘਰੋਂ ਚਲੀ ਗਈ। ਮਾਮਲੇ ਦੀ ਜਾਂਚ ਪੜਤਾਲ ਕਰਨ ਲਈ ਉੱਚ ਅਧਿਕਾਰੀਆਂ ਨੇ ਬਾਪ ਬੇਟੀ ਨੂੰ ਪੁਲਿਸ ਸਟੇਸ਼ਨ ਬੁਲਾਇਆ ਸੀ । ਪਰ ਉਹ ਨਹੀਂ ਆਏ। ਪੁਲਿਸ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਉਹ ਆਰੋਪੀਆਂ ਦੀ ਤਲਾਸ਼ ਕਰ ਰਹੀ।