ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਆਦਮਪੁਰ ਦੇ ਵਿੱਚੋਂ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਐਸਡੀ ਪਬਲਿਕ ਸਕੂਲ ਦੀ ਬੱਸ ਦੀ ਚਪੇਟ ਦੇ ਵਿੱਚ ਆਉਣ ਦੇ ਨਾਲ ਇੱਕ 5 ਸਾਲਾਂ ਬੱਚੀ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਹਿਚਾਨ ਕੀਰਤ ਉਮਰ 5 ਸਾਲ ਪੁੱਤਰੀ ਇੰਦਰਜੀਤ ਸਿੰਘ ਵਾਸੀ ਉਦੇਸੀਆਂ ਦੇ ਰੂਪ ਵਿੱਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚੀ ਜਦੋਂ ਸਕੂਲ ਬੱਸ ਤੋਂ ਨੀਚੇ ਉਤਰ ਰਹੀ ਸੀ ਤਾਂ ਡਰਾਈਵਰ ਦੀ ਗਲਤੀ ਦੇ ਕਾਰਨ ਬੱਚੀ ਬੱਸ ਦੇ ਥੱਲੇ ਆ ਗਈ। ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਲੈ ਕੇ ਜਾਇਆ ਗਿਆ ਤਾਂ ਡਾਕਟਰਾਂ ਨੇ ਉੱਥੇ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ।