ਪਠਾਨਕੋਟ -(ਮਨਦੀਪ ਕੌਰ )- ਪੁਲਿਸ ਨੇ 19.63 ਗ੍ਰਾਮ ਹੈਰੋਇਨ ਦੇ ਨਾਲ 5 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਦੇ ਕੋਲੋਂ ਇੱਕ ਬਾਈਕ ਅਤੇ ਬਲੈਰੋ ਪਿਕਅਪ ਗੱਡੀ ਵੀ ਜਬਤ ਕੀਤੀ ਗਈ ਹੈ । ਖਾਣਾ ਡਿਵੀਜ਼ਨ ਨੰਬਰ 2 ਦੇ ਵਿੱਚ 2 ਨੌਜਵਾਨਾਂ ਅਤੇ ਤਾਰਾਗੜ੍ਹ ਦੇ ਵਿੱਚ 3 ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ । ਖਾਣਾ ਡਿਵੀਜ਼ਨ ਨੰਬਰ ਦੋ ਦੇ ਏਐਸ ਆਈ ਹਰਪ੍ਰੀਤ ਸਿੰਘ ਚੱਕੀ ਸ਼ਹੀਦ ਭਗਤ ਸਿੰਘ ਚੌਂਕ ਵੱਲ ਜਾ ਰਹੇ ਸਨ। ਅਤੇ ਰਸਤੇ ਦੇ ਵਿੱਚ ਉਹਨਾਂ ਨੇ ਬਲੈਰੋ ਪਿਕਅਪ ਗੱਡੀ ਖੜੀ ਦੇਖੀ। ਜਿਸ ਵਿੱਚ ਦੋ ਨੌਜਵਾਨ ਸਵਾਰ ਸਨ।
ਪੁਲਿਸ ਨੇ ਸ਼ੱਕ ਦੇ ਆਧਾਰ ਤੇ ਗੱਡੀ ਦੀ ਜਾਂਚ ਕੀਤੀ । ਪੁਲਿਸ ਨੂੰ ਤਲਾਸ਼ੀ ਦੇ ਦੌਰਾਨ 9. 63 ਗ੍ਰਾਮ ਹੀਰੋਇਨ ਬਰਾਮਦ ਹੋਈ। ਖੁਸ਼ੀਆਂ ਦੀ ਪਹਿਚਾਨ ਜੀਵ ਕੁਮਾਰ ਵਾਸੀ ਹਿਮਾਚਲ ਪ੍ਰਦੇਸ਼, ਹੀਰਾ ਲਾਲ ਵਾਸੀ ਬਜਰੀ ਕੰਪਨੀ ਸੈਣੀ ਮੁਹੱਲਾ ਵਜੋਂ ਹੋਈ ਹੈ।
ਸੰਜੀਵ ਕੁਮਾਰ ਵਾਸੀ ਹਿਮਾਚਲ ਪ੍ਰਦੇਸ਼ ,ਹੀਰਾ ਲਾਲ ਵਾਸੀ ਬਜਰੀ ਸੈਣ ਮੁਹੱਲਾ ਦੇ ਖਿਲਾਫ ਡਿਵੀਜ਼ਨ ਨੰਬਰ ਦੋ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ । ਦੂਜੇ ਮਾਮਲੇ ਵਿੱਚ, ਤਾਰਾਗੜ੍ਹ ਵਿੱਚ ਤਾਇਨਾਤ ਏਐਸਆਈ ਰਾਮਲਾਲ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਗਸ਼ਤ ਅਤੇ ਚੈਕਿੰਗ ਦੇ ਸਬੰਧ ਵਿੱਚ ਟੋਲ ਪਲਾਜ਼ਾ ਲਾਡਪਲਵਾ ਤੋਂ ਕੁਝ ਦੂਰੀ \‘ਤੇ ਵਾਹਨਾਂ ਦੀ ਜਾਂਚ ਕਰ ਰਹੀ ਸੀ।
ਇਸ ਦੌਰਾਨ ਅੰਮ੍ਰਿਤਸਰ ਵਾਲੇ ਪਾਸੇ ਤੋਂ ਤਿੰਨ ਨੌਜਵਾਨ ਮੋਟਰਸਾਈਕਲ \‘ਤੇ ਆਏ। ਪੁਲਿਸ ਨੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਚੌਕੀ \‘ਤੇ ਰੁਕਣ ਦਾ ਇਸ਼ਾਰਾ ਕੀਤਾ। ਰੁਕਦੇ ਸਮੇਂ ਮੋਟਰਸਾਈਕਲ ਸਵਾਰ ਨੌਜਵਾਨ ਨੇ ਆਪਣੀ ਜੇਬ ਵਿੱਚੋਂ ਇੱਕ ਲਿਫਾਫਾ ਕੱਢ ਕੇ ਜ਼ਮੀਨ \‘ਤੇ ਸੁੱਟ ਦਿੱਤਾ। ਜਦੋਂ ਪੁਲਿਸ ਨੇ ਲਿਫਾਫਾ ਖੋਲ੍ਹ ਕੇ ਚੈੱਕ ਕੀਤਾ ਤਾਂ ਉਸ ਵਿੱਚੋਂ 10 ਗ੍ਰਾਮ ਹੈਰੋਇਨ ਮਿਲੀ। ਜਿਸ ਤੋਂ ਬਾਅਦ ਪੁਲਿਸ ਨੇ ਤਿੰਨਾਂ ਨੌਜਵਾਨਾਂ ਖ਼ਿਲਾਫ਼ ਤਾਰਾਗੜ੍ਹ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ।