ਪਟਿਆਲਾ -(ਮਨਦੀਪ ਕੌਰ )- ਪਟਿਆਲਾ ਤੋਂ ਇੱਕ ਬਹੁਤ ਹੀ ਦੁਖਦ ਸਮਾਚਾਰ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਭਤੀਜੇ ਵੱਲੋਂ ਜਮੀਨ ਦੇ ਵਿਵਾਦ ਦੇ ਚਲਦਿਆਂ ਆਪਣੇ ਹੀ ਚਾਚੇ ਦਾ ਕਤਲ ਕਰ ਦਿੱਤਾ। ਇਹ ਕਤਲ ਚਾਚੇ ਵੱਲੋਂ ਆਪਣੇ ਭਤੀਜੇ ਨੂੰ ਜਮੀਨ ਦੇ ਵਿੱਚ ਹਿੱਸਾ ਨਾ ਦੇਣ ਦੇ ਕਾਰਨ ਕੀਤਾ ਗਿਆ ਹੈ ਇਨਾ ਹੀ ਨਹੀਂ ਭਤੀਜੇ ਵੱਲੋਂ ਇੰਨੀ ਦਰਿੰਦਗੀ ਦਿਖਾਈ ਗਈ ਕਿ ਪਹਿਲਾਂ ਕੱਸੀ ਮਾਰ ਮਾਰ ਕੇ ਚਾਚੇ ਦਾ ਕਤਲ ਕੀਤਾ ਫਿਰ ਜਦੋਂ ਉਹ ਡਿੱਗ ਗਿਆ ਉਸ ਉੱਤੇ ਪੈਟਰੋਲ ਪਾ ਕੇ ਉਸ ਨੂੰ ਸਾੜ ਦਿੱਤਾ। ਗੰਭੀਰ ਹਾਲਤ ਦੇ ਵਿੱਚ ਅਤੇ ਪੂਰੀ ਤਰਹਾਂ ਸੜੇ ਹੋਏ ਵੇਖਦੇ ਰੋ ਚੁਕ ਕੇ ਏਪੀ ਜੈਨ ਹਸਪਤਾਲ ਰਾਜਪੁਰਾ ਦੇ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰ ਵੱਲੋਂ ਉਸਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ। ਮ੍ਰਿਤਕ ਦੀ ਪਹਿਚਾਨ ਬਹਾਦਰ ਸਿੰਘ ਉਮਰ 45 ਸਾਲ ਦੇ ਰੂਪ ਵਿੱਚ ਹੋਈ ਹੈ ਜ਼ਿਕਰਯੋਗ ਹੈ ਕਿ ਇਹ ਵਿਅਕਤੀ ਮਜ਼ਦੂਰੀ ਦਾ ਕੰਮ ਕਰਦਾ ਸੀ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਉੱਤੇ ਪਹੁੰਚ ਗਈ ਅਤੇ ਬਾਡੀ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਜਾਣਕਾਰੀ ਦੇ ਮੁਤਾਬਿਕ ਮ੍ਰਿਤਕ ਬਹਾਦਰ ਸਿੰਘ ਕਵਾਰਾ ਸੀ ਉਸ ਨੇ ਵਿਆਹ ਨਹੀਂ ਕਰਵਾਇਆ ਸੀ ਬਹਾਦਰ ਸਿੰਘ ਵੱਲੋਂ ਆਪਣੇ ਛੋਟੇ ਭਰਾ ਦੇ ਛੋਟੇ ਪੁੱਤਰ ਨੂੰ ਗੋਦ ਲਿਆ ਹੋਇਆ ਸੀ। ਜਿਸ ਦਾ ਨਾਮ ਖੁਸ਼ਪ੍ਰੀਤ ਸੀ। ਇਸ ਦੇ ਚਲਦੇ ਹੀ ਖੁਸ਼ਪ੍ਰੀਤ ਸਿੰਘ ਦਾ ਵੱਡਾ ਭਰਾ ਗੁਰਜੰਟ ਸਿੰਘ ਆਪਣੇ ਚਾਚਾ ਦੇ ਨਾਲ ਕੁੰਦਕ ਰੱਖਣ ਲੱਗਾ ਅਤੇ ਨਸ਼ੇ ਦਾ ਆਦੀ ਗੁਰਜੰਟ ਸਿੰਘ ਹਮੇਸ਼ਾ ਸ਼ਰਾਬ ਪੀ ਕੇ ਆਪਣੇ ਘਰ ਚਾਚੇ ਦੇ ਨਾਲ ਉਸ ਦੀ ਜਮੀਨ ਆਪਣੇ ਨਾਮ ਲਗਵਾਉਣ ਲਈ ਕਿਹਾ । ਪਰ ਚਾਚੇ ਨੇ ਇਸ ਗੱਲ ਲਈ ਇਨਕਾਰ ਕਰ ਦਿੱਤਾ।
ਕਤਲ ਵਾਲੇ ਦਿਨ ਵੀ 21 ਸਾਲਾਂ ਗੁਰਜੰਟ ਸਿੰਘ ਨੇ ਆਪਣੇ ਚਾਚੇ ਨੂੰ ਉਸਦੀ ਪੰਜ ਮਰਲੇ ਜਮੀਨ ਉਸਦੇ ਨਾਮ ਲਗਵਾਉਣ ਨੂੰ ਕਿਹਾ ਸੀ ਲੇਕਿਨ ਚਾਚੇ ਨੇ ਇਸ ਗੱਲ ਲਈ ਇਨਕਾਰ ਕਰ ਦਿੱਤਾ ਇਸ ਰੰਜਿਸ਼ ਦੇ ਚਲਦਿਆਂ ਗੁਰਜੰਟ ਸਿੰਘ ਵੱਲੋਂ ਆਪਣੇ ਚਾਚੇ ਉੱਤੇ ਛੇ ਤੋਂ ਸੱਤ ਵਾਰ ਕੱਸੀ ਦੇ ਨਾਲ ਵਾਰ ਕੀਤੇ ਗਏ ਜਿਸ ਦੇ ਨਾਲ ਉਸਦੀ ਮੌਤ ਹੋ ਗਈ ਇਨਾ ਹੀ ਨਹੀਂ ਉਸ ਤੋਂ ਬਾਅਦ ਉਸਨੇ ਪੈਟਰੋਲ ਦੀ ਬੋਤਲ ਲੈ ਕੇ ਆਪਣੇ ਚਾਚੇ ਉੱਤੇ ਪੈਟਰੋਲ ਛਿੜਕਿਆ ਅਤੇ ਅੱਗ ਲਗਾ ਦਿੱਤੀ। ਜਦੋਂ ਉਸਨੇ ਅੱਗ ਲਗਾਈ ਤਾਂ ਇਹ ਸਾਰਾ ਕੁਝ ਗੁਰਜੰਟ ਸਿੰਘ ਦੇ ਤਾਏ ਵੱਲੋਂ ਅਤੇ ਉਸਦੇ ਛੋਟੇ ਭਰਾ ਵੱਲੋਂ ਦੇਖਿਆ ਗਿਆ ਜਦੋਂ ਉਹ ਉਸਦੇ ਵੱਲ ਆਏ ਤਾਂ ਗੁਰਜੰਟ ਸਿੰਘ ਮੌਕੇ ਤੋਂ ਕੱਸੀ ਲੈ ਕੇ ਅਤੇ ਪੈਟਰੋਲ ਦੀ ਬੋਤਲ ਲੈ ਕੇ ਫਰਾਰ ਹੋ ਗਿਆ।
ਉਸ ਸਾਰੀ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਇਜਾ ਲਿਆ ਅਤੇ ਆਰੋਪੀ ਦੀ ਭਾਲ ਸ਼ੁਰੂ ਕਰ ਦਿੱਤੀ।

