ਜਲੰਧਰ -(ਮਨਦੀਪ ਕੌਰ )-ਗਰਮੀ ਦੀਆਂ ਛੁਟੀਆਂ ਦੇ ਵਿਚ ਇਕ ਏਹਮ ਖ਼ਬਰ ਸਾਮਣੇ ਆ ਰਹੀ ਹੈ I ਜਿਸ ਵਿਚ ਗਰਮੀ ਜ਼ਿਆਦਾ ਪੈਣ ਕਰ ਕੇ ਹਰ ਬਾਜ਼ਾਰ ਬੰਦ ਰੱਖਿਆ ਜਾ ਰਿਹਾ ਹੈ I ਜਿਸ ਦੇ ਚਲਦੇ ਅਗਲੇ ਹਫਤੇ ਵੀ ਬਾਜ਼ਾਰ ਬੰਦ ਰਖੇ ਜਾਣ ਦਾ ਐਲਾਨ ਕੀਤਾ ਗਿਆ ਹੈ I ਜਿਸ ਦੇ ਕਾਰਨ ਹੱਦ ਤੋਂ ਵੱਧ ਬਾਜ਼ਾਰਾਂ ਵਿਚ ਰਸ਼ ਦੇਖਣ ਨੂੰ ਮਿਲ ਰਿਹਾ ਹੈ I ਕਿਉਕਿ ਬਾਜ਼ਾਰ ਬੰਦ ਹੋਣ ਤੋਂ ਪਹਿਲਾ ਲੋਕ ਜਰੂਰੀ ਸਾਮਾਨ ਦੀ ਖਰੀਦਾਰੀ ਕਰਨਾ ਚਹੁੰਦੇ ਹਨ I
ਐਸੋਸੀਏਸ਼ਨ ਦਾ ਕਹਿਣਾ ਹੈ ਕੇ ਲੋਕਾਂ ਨੂੰ ਜਰੂਰੀ ਸਾਮਾਨ ਪਹਿਲੇ ਹੀ ਖਰੀਦ ਲੈਣਾ ਚਾਹੀਦਾ ਹੈ ਤਾ ਜੋ ਓਹਨਾ ਨੂੰ ਬਾਅਦ ਵਿਚ ਕੋਈ ਵੀ ਦਿਕਤ ਦਾ ਸਾਮਣਾ ਨਾ ਕਰਨਾ ਪਵੇ I ਇਸ ਦੇ ਚਲਦੇ ਦਵਾਈ ਦੀਆ ਹੋਲਸੇਲ ਵਾਲਿਆਂ ਦੁਕਾਨਾਂ ਨੇ ਵੀ ਛੁੱਟੀ ਦਾ ਐਲਾਨ ਕੀਤਾ ਹੈI ਜਿਸ ਦੇ ਚਲਦੇ 4 ਦਿਨ ਹੋਲ ਸੇਲ ਦਵਾਈ ਦੀਆਂ ਦੁਕਾਨ ਵੀ ਬੰਦ ਰੱਖੀਆਂ ਜਾਣਗੀਆਂ I ਜਾਣਕਾਰੀ ਦਿੰਦੇ ਹੋਏ ਹੋਲਸੇਲ ਕੈਮਿਸਟ ਓਰਗਨਾਈਜ਼ਰ ਦੇ ਪ੍ਰਧਾਨ ਰਿਸ਼ੂ ਵਰਮਾ ਅਤੇ ਕੈਸ਼ੀਅਰ ਨਿਸ਼ਾਂਤ ਚੋਪੜਾ ਨੇ ਦੱਸਿਆ ਕੇ 19 ਤੋਂ 22 ਤਾਰੀਕ ਤਕ ਦਵਾਈ ਹੋਲਸੇਲ ਦੀਆਂ ਦੁਕਾਨਾਂਬੰਦ ਰੱਖੀਆਂ ਜਾਣਗੀਆਂ I
ਜਿਸ ਦੇ ਤੇਹਾਂ ਦਿਲਖੁਸ਼ਾ ਮਾਰਕੀਟ ,ਰਾਮਾ ਕ੍ਰਿਸ਼ਨਾਮਾਰਕੀਟ ,ਯੂਨੀਅਨ ਕੰਪਲੈਕਸ ,ਢਿੱਲੋਂ ਕੰਪਲੈਕਸ ,ਤ੍ਰਿਵੇਦੀ ਕੰਪਲੈਕਸ ,ਪੀ ਐਡ ਆਰ ਕੰਪਲੈਕਸ ,ਜੈਦੇਵ ਮਾਰਕੀਟ ,ਅਟਾਰੀ ਬਾਜ਼ਾਰ ,ਪੰਜ ਪੀਰ ਬਾਜ਼ਾਰ ,ਰਾਸਤਾ ਮੁਹੱਲਾ,ਬਰਤਨ ਬਾਜ਼ਾਰ ,ਭਗਤ ਸਿੰਘ ਚੋਂਕ ,ਅਤੇ ਆਸ ਪਾਸ ਦੀਆਂ ਮਾਰਕੀਟ ਬੰਦ ਰਹਿਣ ਗੀਆਂ Iਐਸੋਸੀਏਸ਼ਨ ਪ੍ਰਧਾਨ ਰਿਸ਼ੂ ਵਰਮਾ ਦਾ ਕਹਿਣਾ ਹੈ ਕੇ ਲੋਕ ਆਪਣੀ ਜ਼ਰੂਰਤ ਦੀ ਦਵਾਈ ਪਹਿਲਾ ਹੀ ਖਰੀਦ ਕੇ ਰੱਖ ਲੈਣ ਤਾ ਜੋ ਓਹਨਾ ਨੂੰ ਕਿਸੀ ਤਰਾਂ ਦੀ ਦਿਕਤ ਦਾ ਸਾਮਣਾ ਨਾ ਕਰਨਾ ਪਵੇ I