ਅੰਮ੍ਰਿਤਸਰ -(ਮਨਦੀਪ ਕੌਰ )- ਅੰਮ੍ਰਿਤਸਰ ਦੇ ਵਿੱਚ ਪੁਲਿਸ ਅਤੇ ਖਾਲਿਸਤਾਨੀ ਆ ਦੇ ਵਿੱਚ ਜਮ ਕੇ ਮੁਕਾਬਲਾ ਹੋਇਆ। ਇਹਨਾਂ ਮੁਜਰਮਾਂ ਨੇ ਰੇਲ ਗੱਡੀ ਅਤੇ ਕੰਧਾਂ ਉੱਤੇ ਖਾਲਿਸਤਾਨੀ ਦੇ ਨਾਅਰੇ ਲਿਖੇ ਹੋਏ ਸਨ। ਜਦੋਂ ਪੁਲਿਸ ਇਹਨਾਂ ਨੂੰ ਫੜਨ ਲਈ ਪਹੁੰਚੀ ਤਾਂ ਇਹਨਾਂ ਨੇ ਪੁਲਿਸ ਨੂੰ ਦੇਖ ਕੇ ਗੋਲੀਆ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਪੁਲਿਸ ਨੇ ਫਿਰ ਜਵਾਬੀ ਕਾਰਵਾਈ ਕੀਤੀ ਜਿਸ ਵਿੱਚ ਇੱਕ ਮੁਜਰਮ ਦੀ ਲੱਤ ਵਿੱਚ ਗੋਲੀ ਲੱਗੀ। ਬਾਅਦ ਵਿੱਚ ਜਖਮੀ ਮੁਜਰਮ ਅਤੇ ਉਸ ਦੇ ਸਾਥੀ ਨੂੰ ਫੜ ਲਿਆ ਗਿਆ। ਇਹ ਦੋਵੇਂ ਸਿੱਖਸ ਫੋਰ ਜਸਟਿਸ ਦੇ ਮੁੱਖੀ ਗੁਰਪਤਵੰਤ ਸਿੰਘ ਪੰਨੂ ਦੇ ਨਾਲ ਜੁੜੇ ਹੋਏ ਸਨ। ਪੁਲਿਸ ਨੇ ਇਹਨਾਂ ਜਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਅਤੇ ਪੁੱਛ ਗਿੱਛ ਕਰਨ ਤੋਂ ਬਾਅਦ ਇਹਨਾਂ ਦੇ ਦੋ ਹੋਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ।।
ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਚਾਰ ਦੋਸ਼ੀਆਂ ਨੂੰ ਫੜਨ ਦਾ ਦਾਅਵਾ ਕੀਤਾ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਬੀਕੇਆਈ ਦੇ ਸੰਚਾਲਕ ਸ਼ਮਸ਼ੇਰ ਸ਼ੇਰਾ, ਬਦਨਾਮ ਗੈਂਗਸਟਰ ਪ੍ਰਭਾਵ ਦਾਸੂਵਾਲ ਅਤੇ ਅਫਰੀਦੀ ਨਾਲ ਜੁੜੇ ਹੋਏ ਸਨ ਅਤੇ ਉਨ੍ਹਾਂ ਦੇ ਹੁਕਮਾਂ ‘ਤੇ ਕੰਮ ਕਰ ਰਹੇ ਸਨ। ਗੁਰਪਤਵੰਤ ਸਿੰਘ ਪੰਨੂ ਨੇ ਉਸੇ ਦਿਨ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਪੋਸਟ ਕਰਕੇ ਇਸ ਦੀ ਜ਼ਿੰਮੇਵਾਰੀ ਲਈ ਸੀ।
ਪੁੱਛਕਿਛ ਦੇ ਦੌਰਾਨ ਦੋਨਾਂ ਮੁਜਰਮਾਂ ਨੇ ਰੇਲ ਗੱਡੀਆਂ ਅਤੇ ਕੰਧਾਂ ਉੱਤੇ ਖਾਲਿਸਤਾਨੀ ਨਾਰੇ ਲਿਖਣ ਦੀ ਗੱਲ ਕਬੂਲੀ ਹੈ। ਇਹਨਾਂ ਦੋਹਾਂ ਦੇ ਬਿਆਨ ਨਾ ਉੱਤੇ ਇਹਨਾਂ ਦੇ ਦੋ ਹੋਰ ਸਾਥੀ ਜੋਬਨਦੀਪ ਅਤੇ ਵਿਸ਼ਾਲ ਨੂੰ ਨਾਮਜਦ ਕੀਤਾ ਗਿਆ। ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ।
ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ .30 ਬੋਰ ਦਾ ਪਿਸਤੌਲ, ਸਪਰੇਅ ਪੇਂਟ ਕੈਨ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ। ਮੁਲਜ਼ਮਾਂ ਦੇ ਅਪਰਾਧਿਕ ਰਿਕਾਰਡ ਵੀ ਹਨ, ਜਿਸ ਵਿੱਚ ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ ਅਤੇ ਤਰਨਤਾਰਨ ਵਿੱਚ ਗੋਲੀਬਾਰੀ ਸ਼ਾਮਲ ਹੈ।
ਜ਼ਿਕਰਯੋਗ ਹੈ ਕਿ 16 ਸਤੰਬਰ ਨੂੰ ਪੁਲਿਸ ਨੂੰ ਸੂਚਨਾ ਮਿਲੀ ਕਿ ਅੰਮ੍ਰਿਤਸਰ ਵਿੱਚ ਇੱਕ ਰੇਲਗੱਡੀ ‘ਤੇ ਖਾਲਿਸਤਾਨੀ ਨਾਅਰੇ ਲਿਖੇ ਗਏ ਹਨ। ਇਸ ਤੋਂ ਬਾਅਦ, ਅੰਮ੍ਰਿਤਸਰ ਜੀਆਰਪੀ ਨੇ ਮਾਮਲਾ ਦਰਜ ਕੀਤਾ ਤੇ ਇਲਾਕੇ ਦੀ ਜਾਂਚ ਕੀਤੀ। ਸਟੇਸ਼ਨ ਅਤੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਸੀਸੀਟੀਵੀ ਫੁਟੇਜ ਸਕੈਨ ਕੀਤੀ ਗਈ, ਅਤੇ ਰਾਹਗੀਰਾਂ ਤੋਂ ਪੁੱਛਗਿੱਛ ਕੀਤੀ ਗਈ। ਹਾਲਾਂਕਿ, ਉਸ ਸਮੇਂ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ।

