ਪਟਿਆਲਾ -(ਮਨਦੀਪ ਕੌਰ )- ਪੰਜਾਬ ਦੇ ਪਟਿਆਲਾ ਜਿਲੇ ਤੋਂ ਇੱਕ ਦਿਲ ਨੂੰ ਦਿਲਾਉਣ ਵਾਲੀ ਹੋਣ ਵਾਲੀ ਘਟਨਾ ਸਾਹਮਣੇ ਆਈ ਹੈ। ਰਾਜਪੁਰਾ ਦੇ ਭੋਗਲਾ ਰੋਡ ਉੱਤੇ ਸਥਿਤ ਇੱਕ ਘਰ ਦੇ ਵਿੱਚੋਂ ਚਾਰ ਲੋਕਾਂ ਦੇ ਅੱਗ ਨਾਲ ਸੜੇ ਹੋਏ ਸਰੀਰ ਬਰਾਮਦ ਹੋਏ ਹਨ। ਜਿਸ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਜਾਣਕਾਰੀ ਦੇ ਮੁਤਾਬਕ ਮ੍ਰਿਤਕਾਂ ਦੇ ਵਿੱਚ ਪਤੀ-ਪਤਨੀ, ਬੱਚਾ, ਅਤੇ ਬੱਚੇ ਦਾ ਮਾਮਾ ਸ਼ਾਮਿਲ ਹੈ। ਮ੍ਰਿਤਕ ਪਰਿਵਾਰ ਵਿੱਚ ਪਤੀ ਰਾਜ ਮਿਸਤਰੀ ਦਾ ਕੰਮ ਕਰਦਾ ਸੀ। ਜਦ ਕਿ ਪਤਨੀ ਲੋਕਾਂ ਦੇ ਘਰਾਂ ਦੇ ਵਿੱਚ ਝਾੜੂ-ਪੋਚੇ ਦਾ ਕੰਮ ਕਰਦੀ ਸੀ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦਾ ਮਾਮਾ ਵੀ ਉਹਨਾਂ ਦੇ ਕੋਲ ਹੀ ਰਹਿਣ ਆਇਆ ਹੋਇਆ ਸੀ।
ਸ਼ੁਰੂਆਤੀ ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਅੱਗ ਲੱਗਣ ਦੇ ਕਾਰਨ ਇਹ ਭਿਆਨਕ ਘਟਨਾ ਵਾਪਰੀ ਹੈ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਦੇ ਆਉਣ ਤੋਂ ਬਾਅਦ ਹੀ ਲੱਗੇਗਾ। ਪੁਲਿਸ ਨੇ ਮੌਕੇ ਉੱਤੇ ਚਾਰ ਦੀਆਂ ਬੋਡੀਆਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

