ਮੰਡੀ -(ਮਨਦੀਪ ਕੌਰ )- ਮੰਡੀ ਪੁਲਿਸ ਨੇ ਨਾਕਾਬੰਦੀ ਦੇ ਦੌਰਾਨ 34 ਗ੍ਰਾਮ ਹੈਰੋਇਨ ਦੇ ਨਾਲ ਚਾਰ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦੇ ਮੁਤਾਬਿਕ ਮੰਡੀ ਪੁਲਿਸ ਨੇ ਨਾਕਾਬੰਦੀ ਦੇ ਦੌਰਾਨ ਇੱਕ ਕਾਰ ਨੂੰ ਚੈਕਿੰਗ ਦੇ ਲਈ ਰੋਕਿਆ ਉਸ ਦੇ ਵਿੱਚ ਚਾਰ ਲੋਕ ਸਵਾਰ ਸਨ ਜੋ ਕਿ ਪੁਲਿਸ ਨੂੰ ਦੇਖ ਕੇ ਘਬਰਾ ਗਏ ਤਲਾਸ਼ੀ ਲੈਣ ਤੇ ਇਸ ਕਾਰ ਦੇ ਵਿੱਚੋਂ 34 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ
ਪੁਲਿਸ ਨੇ ਨਸ਼ੀਲੇ ਪਦਾਰਥ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਹੈ ਅਤੇ ਆਰੋਪੀਆਂ ਨੂੰ ਗ੍ਰਿਫਤਾਰ ਕਰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਤਿੰਨ ਦਿਨਾਂ ਦਾ ਰਿਮਾਂਡ ਲੈ ਲਿਆ ਹੈ।ਤਸਕਰਾਂ ਦੀ ਪਹਿਚਾਨ ਮੋਹਿਤ ਕੁਮਾਰ, ਰਾਹੁਲ, ਸਾਹਿਸਤਾ ਅਤੇ ਸ਼ੁਭਮ ਦੇ ਰੂਪ ਵਿੱਚ ਹੋਈ ਹੈ।
ਐਸਪੀ ਮੰਡੀ ਸਾਕਸ਼ੀ ਵਰਮਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਗਰ ਕੋਈ ਕਿਤੇ ਵੀ ਨਸ਼ੀਲਾ ਪਦਾਰਥ ਵੇਚਦਾ ਹੈ ਜਾਂ ਉਸ ਦ ਸੇਵਨ ਕਰਦਾ ਹੈ ਤਾਂ ਪੁਲਿਸ ਨੂੰ ਇਤਲਾਹ ਦਿੱਤੀ ਜਾਵੇ । ਤਾਂ ਜੋ ਨਸ਼ੀਲੇ ਪਦਾਰਥਾਂ ਦੀ ਵਿਕਰੀ ਉੱਤੇ ਕਾਬੂ ਪਾਇਆ ਜਾ ਸਕੇ ।