ਮੋਗਾ -(ਮਨਦੀਪ ਕੌਰ )- ਦਿੱਲੀ ਵਿੱਚ ਹੋਏ ਬੰਬ ਬਲਾਸਟ ਤੋਂ ਬਾਅਦ ਪੂਰਾ ਦੇਸ਼ ਹਰਕਤ ਦੇ ਵਿੱਚ ਆ ਗਿਆ ਹੈ। ਜਿਸ ਤੋਂ ਬਾਅਦ ਪੁਲਿਸ ਅਤੇ ਵੱਡੀਆਂ ਏਜੰਸੀਆਂ ਵੱਲੋਂ ਸਖਤੀ ਹੋਰ ਤੇਜ਼ ਕਰ ਦਿੱਤੀ ਗਈ ਹੈ। ਜਿਸ ਦੇ ਚਲਦੇ ਹੀ ਪੁਲਿਸ ਦਾ ਰਵਈਆ ਹੋਰ ਵੀ ਸਖਤ ਹੋ ਗਿਆ ਹੈ ਅਤੇ ਪੁਲਿਸ ਜਗ੍ਹਾ ਜਗ੍ਹਾ ਤੇ ਨਾਕੇਬੰਦੀ ਕਰ ਰਹੀ ਹੈ ਅਤੇ ਸ਼ੱਕੀ ਵਿਅਕਤੀਆਂ ਦੀਆਂ ਤਲਾਸ਼ੀਆਂ ਵੀ ਲੈ ਰਹੀ ਹੈ।
ਇਸੇ ਦੇ ਹੀ ਚਲਦੇ ਮੋਗਾ ਪੁਲਿਸ ਦੇ ਹੱਥ ਇੱਕ ਵੱਡੀ ਕਾਮਯਾਬੀ ਲੱਗੀ ਹੈ । ਮੋਗਾ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਤਿੰਨ ਪੈਟਰੋਲ ਬੰਬ ਦੇ ਨਾਲ ਗ੍ਰਿਫਤਾਰ ਕੀਤਾ ਹੈ। ਅਤੇ ਇਹਨਾਂ ਆਰੋਪੀਆਂ ਦੇ ਕੋਲੋਂ ਦੋ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਹਨ। ਇਹ ਸਾਰੇ ਆਰੋਪੀ ਫਰੀਦਕੋਟ ਦੇ ਰਹਿਣ ਵਾਲੇ ਹਨ ਅਤੇ ਮੋਗਾ ਦੇ ਵਿੱਚ ਕਿਸੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਆਏ ਸਨ। ਬਾਕੀ ਇਹ ਕਿਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਨ ਉਹ ਪੁਲਿਸ ਪੁੱਛਗਿਛ ਕਰ ਰਹੀ ਹੈ।

