ਜਲੰਧਰ -(ਮਨਦੀਪ ਕੌਰ )- ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਜਲੰਧਰ ਦੇ ਸ਼ਿਵਾਜੀ ਨਗਰ ਤੋਂ ਸਾਮ੍ਹਣੇ ਆ ਰਹੀ ਹੈ । ਜਿੱਥੇ ਕੁਝ ਨਸ਼ਾ ਤਸਕਰਾਂ ਵਲੋਂ 3 ਘਰਾ ਵਿੱਚ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਦੇ ਦੌਰਾਨ 2 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜਿਹਨਾ ਨੂੰ ਇਲਾਜ ਲਈ ਤੁਰੰਤ ਹਸਪਤਾਲ ਲਿਜਾਇਆ ਗਿਆ। ਇਸ ਤੋਂ ਤੁਰੰਤ ਬਾਅਦ ਜਖਮੀਆਂ ਦਾ ਹਾਲ ਜਾਣਨ ਦੇ ਲਈ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਵੀ ਮੌਕੇ ਉੱਤੇ ਪਹੁੰਚੇ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸ਼ਿਵਾ ਜੀ ਨਗਰ ਦੀ ਰੇਖਾ ਨੇ ਦੱਸਿਆ ਕਿ ਓਹਨਾ ਦੇ ਮੁਹੱਲੇ ਵਿੱਚ ਰਹਿਣ ਵਾਲਾ ਵਿਅਕਤੀ ਉਸ ਦੇ ਪਤੀ ਨੂੰ ਨਸ਼ੇ ਉੱਤੇ ਲੱਗਾ ਰਿਹਾ ਸੀ । ਜਦ ਕਿ ਇਸ ਵਿਅਕਤੀ ਦੂਸਰਾ ਭਰਾ ਨਸ਼ਾ ਵੇਚਦਾ ਹੈ । ਓਸ ਨੇ ਕੁਛ ਸਮੇਂ ਪਹਿਲੇ ਆਪਣੇ ਪਤੀ ਨੂੰ ਨਸ਼ਾ ਛੁਡਾਊ ਕੇਂਦਰ ਵਿਚ ਭਰਤੀ ਕਰਾਇਆ ਸੀ । ਜਦੋਂ ਇਸ ਦਾ ਪਤੀ ਵਾਪਿਸ ਆਇਆ ਤਾਂ ਉਕਤ ਵਿਅਕਤੀ ਵੱਲੋਂ ਦੁਬਾਰਾ ਉਸ ਦੇ ਪਤੀ ਨੂੰ ਨਸ਼ੇ ਉੱਤੇ ਲੱਗਾ ਦਿੱਤਾ ਗਿਆ । ਰੇਖਾ ਨੇ ਇਸ ਨਸ਼ੇ ਦੀ ਆਦਤ ਤੋਂ ਤੰਗ ਆ ਕੇ ਬੀਤੇ ਦਿਨੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ। ਪਰ ਪੁਲਿਸ ਨੇ ਉਹਨਾਂ ਦਾ ਨਾਮ ਗੁਪਤ ਰੱਖਣ ਦੀ ਬਜਾਏ ਨਸ਼ਾ ਤਸਕਰਾਂ ਨੂੰ ਉਜਾਗਰ ਕਰ ਦਿੱਤਾ ।
ਜਿਸ ਦੇ ਚਲਦੇ ਨਸ਼ਾ ਤਸਕਰਾਂ ਵਲੋਂ ਸ਼ਿਕਾਇਤ ਕਰਨ ਵਾਲੇ ਵਿਅਕਤੀ ਵਲੋ ਓਹਨਾ ਦੇ ਘਰ ਜਾ ਕੇ ਗਾਲੀ ਗਲੋਚ ਕੀਤਾ ਗਿਆ । ਰੇਖਾ ਵਲੋ ਆਪਣੇ ਪਤੀ ਨੂੰ ਦੁਬਾਰਾ ਨਸ਼ਾ ਛੁਡਾਊ ਕੇਂਦਰ ਵਿਚ ਦਾਖ਼ਿਲ ਕਰਾਇਆ ਗਿਆ । ਜਦੋਂ ਇਸ ਦਾ ਪਤੀ ਵਾਪਿਸ ਆਇਆ ਓਹਨਾ ਤਸਕਰਾਂ ਵਲੋਂ ਦੁਬਾਰਾ ਉਸ ਨੂੰ ਨਸ਼ੇ ਉੱਤੇ ਲੱਗਾ ਦਿੱਤਾ ਗਿਆ । ਜਦੋਂ ਰੇਖਾ ਵਲੋ ਤਸਕਰਾਂ ਦਾ ਵਿਰੋਧ ਕੀਤਾ ਗਿਆ ਤਾਂ ਤਸਕਰਾਂ ਨੇ ਗੁੱਸੇ ਵਿੱਚ ਆ ਕੇ 10-15 ਮੁੰਡਿਆ ਦੇ ਨਾਲ ਮਿਲ ਕੇ ਗਲੀ ਦੇ 3 ਘਰਾ ਵਿੱਚ ਹਮਲਾ ਕਰ ਦਿੱਤਾ ।ਇਸ ਹਮਲੇ ਦੇ ਦੌਰਾਨ 2 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ । ਇਸ ਤੋਂ ਬਾਅਦ ਜਲੰਧਰ ਵੈਸਟ ਦੇ ਸਾਬਕਾ ਵਿਧਾਇਕ ਸ਼ੀਤਲ ਅੰਗੂਰਾਲ ਨੇ ਮੌਕੇ ਉੱਤੇ ਪਹੁੰਚ ਕੇ ਦੱਸਿਆ ਕਿ ਇਹ ਸਾਰਾ ਨਸ਼ੇ ਨੂੰ ਰੋਕਣ ਦੇ ਕਰਕੇ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ । ਓਹਨਾ ਦਸਿਆ ਨੇ ਜਲੰਧਰ ਵੈਸਟ ਵਿੱਚ ਧੜੱਲੇ ਦੇ ਨਾਲ ਨਸ਼ਾ ਵਿਕਦਾ ਹੈ ।ਓਹਨਾ ਨੇ ਦੱਸਿਆ ਕਿ ਜਲੰਧਰ ਵੈਸਟ ਦਾ ਹਾਲ ਬਹੁਤ ਬੁਰਾ ਹੋ ਚੁੱਕਿਆ ਹੈ ।
ਓਹਨਾ ਕਿਹਾ ਕਿ ਨਸ਼ਾ ਤਸਕਰਾਂ ਵਲੋਂ ਇਲਾਕੇ ਵਿੱਚ ਦਹਿਸ਼ਤ ਫੈਲਾਉਣ ਦੇ ਕਾਰਨ ਇਹ ਹਮਲਾ ਕੀਤਾ ਗਿਆ ਹੈ । ਨਾਲ ਹੀ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਤਸਕਰ ਕੇ ਕੇ ਗਏ ਹਨ ਕਿ ਅਗਰ ਕਿਸੀ ਹੋਰ ਨੇ ਓਹਨਾ ਖਿਲਾਫ ਗਵਾਹੀ ਦਿੱਤੀ ਤਾਂ ਉਹ ਓਹਨਾ ਨੂ ਵੀ ਮਾਰ ਦੇਣ ਗੇ। ਇਸ ਮੌਕੇ ACP ਆਤਿਸ਼ ਭਾਟੀਆ ਨੇ ਕਿਹਾ ਕਿ ਉਹ ਡਰ ਰਾਤ ਖੁੱਦ ਘਟਨਾ ਸਥਲ ਉੱਤੇ ਪਹੁੰਚੇ ਹਨ । ਅਤੇ ਮਾਮਲਾ ਦਰਜ ਕਰ ਲਿਆ ਹੈ । ਓਹਨਾ ਦੀ ਟੀਮ ਅਰੋਪੀਆਂ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ । ਅਤੇ ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਗਾ ।

