ਅੰਮ੍ਰਿਤਸਰ-(ਮਨਦੀਪ ਕੌਰ)-ਟਰੈਵਲ ਏਜੇਂਟਾਂ ਦੀ ਧੋਖਾ ਧੜੀ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ ।ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਤੋਂ ਸਾਮਣੇ ਆਇਆ ਹੈ I ਜਿਥੇ 3 ਨੌਜਵਾਨ ਸਪੇਨ ਜਾਣਵਾਲੀ ਫਲਾਈਟ ਫੜਨ ਲੱਗੇ ਫੜੇ ਗਏ Iਇਹ ਘਟਨਾ 29 ਮਈ ਦੀ ਹੈ, ਜਦੋਂ ਇਹ ਤਿੰਨੇ ਵਿਅਕਤੀ ਦਿੱਲੀ ਏਅਰਪੋਰਟ ‘ਤੇ ਮੈਡਰਿਡ ਜਾਣ ਵਾਲੀ ਫਲਾਈਟ ਫੜਨ ਪਹੁੰਚੇ। ਪਰ ਏਅਰਲਾਈਨ ਸਟਾਫ ਨੂੰ ਸ਼ੱਕ ਹੋਇਆ ਅਤੇ ਜਾਂਚ ਦੌਰਾਨ ਉਨ੍ਹਾਂ ਕੋਲੋਂ ਜਾਲੀ ਸ਼ੇਂਗਨ ਵੀਜ਼ਾ ਮਿਲਿਆ। ਤਿੰਨੇ ਨੌਜਵਾਨ ਅੰਮ੍ਰਿਤਸਰ ਦੇ ਅਜਨਾਲਾ ਇਲਾਕੇ ਦੇ ਰਹਿਣ ਵਾਲੇ ਹਨ ਅਤੇ ਇਹ ਪੰਜਾਬ ਦੇ NRI ਮੰਤਰੀ ਕੁਲਦੀਪ ਧਾਲੀਵਾਲ ਦੇ ਹਲਕੇ ਨਾਲ ਸੰਬੰਧਤ ਹਨ। ਇਨ੍ਹਾਂ ਵਿੱਚ ਹਰਜੀਤ ਸਿੰਘ (44), ਭਗਵੰਤ ਸਿੰਘ (25) ਅਤੇ ਗੁਰਚਰਨ ਸਿੰਘ (28) ਸ਼ਾਮਲ ਹਨ। ਇਨ੍ਹਾਂ ਨੂੰ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਸਪੇਨ ਭੇਜਿਆ ਜਾਵੇਗਾ। ਇਸ ਦੇ ਬਦਲੇ ਉਨ੍ਹਾਂ ਨੂੰ ਨਕਲੀ ਵੀਜ਼ਾ ਅਤੇ ਹਵਾਈ ਟਿਕਟ ਦਿੱਤੀ ਗਈ ਸੀ। ਦਿੱਲੀ ਪੁਲਿਸ ਦੀ ਜਾਂਚ ਵਿੱਚ ਖੁਲਾਸਾ ਹੋਇਆ ਕਿ ਇਸ ਕੰਮ ਵਿੱਚ ਏਜੰਟ ਕਮਲਦੀਪ ਸ਼ਾਮਲ ਸੀ। ਜਦਕਿ ਇਸ ਸਾਰੀ ਠੱਗੀ ਦਾ ਮਾਸਟਰਮਾਈਂਡ ਸੋਨੂ ਵਾਲੀਆ ਹੈ, ਜਿਸ ਨੂੰ ਪੰਜਾਬ ਪੁਲਿਸ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ।
ਤਿੰਨੋ ਨੌਜਵਾਨਾਂ ਨੇ ਲੱਖਾਂ ਰੁਪਏ ਧੋਖਾਧੜੀ ਵਿੱਚ ਦੇ ਦਿੱਤੇ ਕਿਉਂਕਿ ਉਹ ਸੋਚਦੇ ਸਨ ਕਿ ਇਹ ਵੈਧ ਟ੍ਰੈਵਲ ਏਜੰਟ ਹਨ। ਮੁੱਖ ਮਾਮਲਾਵਾਰ ਸੋਨੂ ਵਾਲੀਆ, ਜਿਸਨੇ ਮੈਡ੍ਰਿਡ ਵਿੱਚ ਵੈਟਰ ਦੀ ਨੌਕਰੀ ਦਾ ਝਾਂਸਾ ਦਿੱਤਾ ਸੀ, ਪਹਿਲਾਂ ਹੀ ਜੇਲ੍ਹ ਵਿੱਚ ਸੀ। ਏਜੰਟ ਕਮਲਦੀਪ ਸਿੰਘ ਨੂੰ ਵਾਲੀਆ ਦੀ ਗ੍ਰਿਫਤਾਰੀ ਦੀ ਜਾਣਕਾਰੀ ਸੀ, ਪਰ ਉਸਨੇ ਨੌਜਵਾਨਾਂ ਨੂੰ ਇਹ ਗੱਲ ਨਹੀਂ ਦੱਸੀ। ਕਮਲਦੀਪ ਨੂੰ ਡਰ ਸੀ ਕਿ ਜੇ ਇਹ ਸੱਚ ਸਾਹਮਣੇ ਆ ਗਿਆ ਤਾਂ ਨੌਜਵਾਨ ਆਪਣੇ ਪੈਸੇ ਵਾਪਸ ਮੰਗਣਗੇ ਅਤੇ ਵਿਦੇਸ਼ ਜਾਣ ਤੋਂ ਇਨਕਾਰ ਕਰ ਸਕਦੇ ਹਨ। ਅਸਲ ਵਿੱਚ, ਤਿੰਨੋ ਨੌਜਵਾਨ 29 ਮਈ ਨੂੰ ਦਿੱਲੀ ਦੇ ਆਈਜੀਆਈ ਏਅਰਪੋਰਟ ਪਹੁੰਚੇ ਸਨ। ਉਨ੍ਹਾਂ ਕੋਲ ਇੰਡਿਗੋ ਏਅਰਲਾਈਨਜ਼ ਦੀ ਟਿਕਟ ਸੀ। ਉਹ ਟਿਕਟ ਲੈ ਕੇ ਕਾਊਂਟਰ ‘ਤੇ ਗਏ। ਪਰ ਜਦੋਂ ਇੰਡਿਗੋ ਸਟਾਫ ਨੇ ਟਿਕਟ ਦੀ ਜਾਂਚ ਕੀਤੀ ਤਾਂ ਉਹ ਸਿਸਟਮ ਵਿੱਚ ਨਹੀਂ ਮਿਲੀ।