ਜਲੰਧਰ -(ਮਨਦੀਪ ਕੌਰ )- ਸੰਜੇ ਗਾਂਧੀ ਨਗਰ ਅਤੇ ਫੋਕਲ ਪੁਆਇੰਟ ਦੇ ਕੋਲ 2 ਨਕਲੀ ਪੁਲੀਸ ਵਾਲੇ ਆਪਣੀ ਵਰਦੀ ਦਾ ਰੋਬਹ ਦਿਖਾਉਂਦੇ ਹੋਏ ਨਜ਼ਰ ਆਏ ਹਨ। ਸਾਈਪੁਰ ਦੇ ਰਹਿਣ ਵਾਲੇ ਸੰਜੀਵ ਕੁਮਾਰ ਨੇ ਦੱਸਿਆ ਕਿ ਉਹ ਦੋਵੇਂ ਪੁਲਿਸ ਵਾਲੇ ਨਕਲੀ ਸਨ। ਅਤੇ ਉਸ ਨੇ ਦੋਵਾਂ ਦੀ ਵੀਡੀਓ ਵੀ ਬਣਾਈ ਹੈ। ਅਗਰ ਉਹ ਅਸਲੀ ਪੁਲਿਸ ਵਾਲੇ ਹੁੰਦੇ ਤਾਂ ਉਹਨਾਂ ਦਾ ਪਿੱਛਾ ਕਰਨ ਤੋਂ ਬਾਅਦ ਉਹ ਰੁਕਦੇ ਜਰੂਰ। ਜਦੋਂ ਸੰਜੀਵ ਕੁਮਾਰ ਨੇ ਉਹ ਨਕਲੀ ਪੁਲਿਸ ਵਾਲਿਆਂ ਦਾ ਪਿੱਛਾ ਕੀਤਾ ਤਾਂ ਨਕਲੀ ਪੁਲਿਸ ਵਾਲਿਆਂ ਨੇ ਉਨਾਂ ਦੀ ਮੋਟਰ ਸਾਈਕਲ ਸੁੱਟਣ ਦੀ ਕੋਸ਼ਿਸ਼ ਕੀਤੀ। ਜਿਸ ਵਿੱਚ ਉਹਨਾਂ ਨੂੰ ਮਾਮੂਲੀ ਸੱਟਾ ਵੀ ਲੱਗੀਆਂ।
ਮਾਮਲੇ ਦੀ ਜਾਣਕਾਰੀ ਫੋਕਲ ਪੁਆਇੰਟ ਪੁਲਿਸ ਸਟੇਸ਼ਨ ਵਿੱਚ ਦੇ ਦਿੱਤੀ ਗਈ ਹੈ। ਏਐਸਆਈ ਬਲਵਿੰਦਰ ਸਿੰਘ ਨੂੰ ਮੋਟਰਸਾਈਕਲ ਦਾ ਨੰਬਰ ਵੀ ਲਿਖਾ ਦਿੱਤਾ ਗਿਆ ਹੈ। ਜਿਸ ਨੂੰ ਟਰੇਸ ਕਰਕੇ ਪਤਾ ਲਗਾਇਆ ਜਾ ਸਕੇਗਾ ਕਿ ਉਹ ਨੌਜਵਾਨ ਕੌਣ ਸਨ ਅਤੇ ਉਹ ਨਕਲੀ ਪੁਲਿਸ ਵਾਲੇ ਹਨ ਜਾਂ ਅਸਲੀ। ਏਐਸਆਈ ਬਲਵਿੰਦਰ ਸਿੰਘ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਉਹ ਆਰਟੀਓ ਆਫਿਸ ਤੋਂ ਨੰਬਰ ਟਰੇਸ ਕਰਵਾਉਣਗੇ ਅਤੇ ਉਨਾਂ ਦਾ ਪਤਾ ਲਗਾਇਆ ਜਾਵੇਗਾ।