ਜਲੰਧਰ-(ਮਨਦੀਪ ਕੌਰ )-ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਅਜੇ ਜਲੰਧਰ ਦਿਹਾਤੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ I ਪੁਲਿਸ ਵਲੋਂ ਨਾਕੇ ਦੌਰਾਨ ਦੋ ਨਸ਼ਾ ਤਸਕਰਾਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ I ਇਹ ਤਸਕਰ UP ਸਹਾਰਨਪੁਰ ਦੇ ਰਹਿਣ ਵਾਲੇ ਹਨ I ਹਨ ਕੋਲੋਂ 4 ਕਿਲੋ 200 ਗ੍ਰਾਮ ਅਫੀਮ ਬਰਾਮਦ ਹੋਈ ਹੈ I ਇਸ ਦੀ ਇੰਟਰਨੈਸ਼ਨਲ ਬਾਜ਼ਾਰ ਵਿਚ ਕੀਮਤ 3 -3 .15 ਲੱਖ ਦੇ ਕਰੀਬ ਹੈ ਦੋਸ਼ੀਆਂ ਦੀ ਪਹਿਚਾਣ ਵਸੀਮ ਉਮਰ 24 ਸਾਲ ਅਤੇ ਰਫੀਕ ਦੀ ਉਮਰ ਤਕਰੀਬਨ 40 ਦੀ ਹੈ I ਪੁਲਿਸ ਨੇ ਏਨਾ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਲੈ ਲਿਆ ਹੈ I ਤਾ ਜੋ ਪਤਾ ਲੱਗ ਸਕੇ ਕੇ ਇਹ ਅਫੀਮ ਜਲੰਧਰ ਜਾ ਕਿਸੀ ਹੋਰ ਸਟੇਟ ਵਿਚ ਕਿਥੇ ਅਤੇ ਕਿਹਨੂੰ ਕਿਹਨੂੰ ਬੇਚਦੇ ਹਨ I