ਜਲੰਧਰ -(ਮਨਦੀਪ ਕੌਰ )- ਥਾਣਾ ਬਾਵਾ ਖੇਲ ਦੀ ਪੁਲਿਸ ਨੇ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਆਰੋਪੀਆਂ ਦੀ ਪਹਿਚਾਨ ਜਸਪ੍ਰੀਤ ਸਿੰਘ ਉਰਫ ਜੱਸੀ ਪੁੱਤਰ ਇੰਦਰਜੀਤ ਸਿੰਘ ਅਤੇ ਸੂਰਜ ਪੁੱਤਰ ਲਖਬੀਰ ਸਿੰਘ ਨਿਵਾਸੀ ਗੁਰੂ ਅਰਜਨ ਨਗਰ, ਮਿੱਠੂ ਬਸਤੀ ਦੇ ਰੂਪ ਵਿੱਚ ਹੋਈ ਹੈ । ਜਦ ਕਿ ਇਹਨਾਂ ਦਾ ਇੱਕ ਸਾਥੀ ਹਜੇ ਵੀ ਫਰਾਰ ਹੈ । ਜਿਸ ਦੀ ਪੁਲਿਸ ਤਲਾਸ਼ ਕਰ ਰਹੀ ਹੈ।
ਪੁਲਿਸ ਨੇ ਆਰੋਪੀਆਂ ਕੋਲੋਂ ਇੱਕ ਮੋਬਾਇਲ ਫੋਨ, ਸੋਨੇ ਦੀਆਂ ਬਾਲੀਆਂ, ਸੋਨੇ ਦੀਆਂ ਨਕਲੀ ਚੂੜੀਆਂ, ਚਾਂਦੀ ਦੀਆਂ ਮੁੰਦਰੀਆਂ, ਅਤੇ ਵਾਰਦਾਤ ਦੇ ਵਿੱਚ ਇਸਤੇਮਾਲ ਕੀਤਾ ਜਾਣ ਵਾਲਾ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਆਰੋਪੀਆਂ ਨੂੰ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਲੈ ਕੇ ਪੁਲਿਸ ਪੁੱਛ ਪੜਤਾਲ ਕਰ ਰਹੀ ਹੈ।