ਜਲੰਧਰ -(ਮਨਦੀਪ ਕੌਰ )- ਕਮਿਸ਼ਨਰੇਟ ਪੁਲਿਸ ਦੀ ਸੀਆਈਏ ਸਟਾਫ ਦੀ ਟੀਮ ਨੇ ਵਾਰਦਾਤਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ 2 ਅਰੋਪੀਆਂ ਨੂੰ ਹਥਿਆਰਾ ਸਹਿਤ ਗ੍ਰਿਫਤਾਰ ਕੀਤਾ ਹੈ। ਪੁਲਿਸ ਵੱਲੋਂ ਆਰੋਪੀਆਂ ਦੇ ਕਬਜ਼ੇ ਦੇ ਵਿੱਚੋਂ ਤਿੰਨ ਪਿਸਟਲ 32 ਬੋਰ ਅਤੇ 6 ਰੌਂਦ ਬਰਾਮਦ ਕੀਤੇ ਹਨ । ਅਰੋਪੀਆਂ ਦੀ ਪਹਿਚਾਣ ਰੋਹਨ ਕਲਿਆਣ ਨਿਵਾਸੀ ਬੂਟਾ ਪਿੰਡ ਜਲੰਧਰ ਅਤੇ ਰੌਸ਼ਨ ਸਾਰਕੀ ਉਰਫ ਨੇਪਾਲੀ ਨਿਵਾਸੀ ਬੂਟਾ ਮੰਡੀ ਜਲੰਧਰ ਦੇ ਰੂਪ ਵਿੱਚ ਹੋਈ ਹੈ ।
ਕਰਾਈਮ ਬਰਾਂਚ ਦੇ ਏਸੀਪੀ ਅਮਰ ਬੀਰ ਸਿੰਘ ਨੇ ਦੱਸਿਆ ਸੀਆਈਏ ਸਟਾਫ ਦੇ ਇੰਸਪੈਕਟਰ ਸੁਰਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਾਖਾਂ ਵਾਲੇ ਬਾਗ ਕੋਲ ਦੋ ਵਿਅਕਤੀ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੇ ਫਰਾਕ ਵਿੱਚ ਹਨ। ਗਲਤ ਸੂਚਨਾ ਦੇ ਆਧਾਰ ਉੱਤੇ ਸੀਆਈਏ ਸਟਾਫ ਨੇ ਤੁਰੰਤ ਟਰੈਪ ਲਗਾ ਕੇ ਦੋਨਾਂ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ।
ਮੌਕੇ ਤੇ ਪੁਲਿਸ ਦੁਆਰਾ ਤਲਾਸ਼ੀ ਲੈਣ ਉਪਰੰਤ ਆਰੋਪੀ ਰੋਸ਼ਨ ਸਾਰਕੀ ਦੇ ਕੋਲੋਂ 2 ਪਿਸਟਲ 32 ਬੋਰ ,4 ਜਿੰਦਾ ਕਾਰਤੂਸ, ਅਤੇ ਰੋਹਨ ਕਲਿਆਣ ਕੋਲੋਂ ਇੱਕ ਪਿਸਟਲ ਪੁਇੰਟ 32 ਬੋਰ ,2 ਕਾਰਤੂਸ ਬਰਾਮਦ ਕੀਤੇ ਗਏ । ਪਾਰਕੋ ਕੈਂਪ ਦੇ ਵਿੱਚ ਆਰੋਪੀਆਂ ਦੇ ਖਿਲਾਫ ਆਰਮ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ।

