ਜਲੰਧਰ -(ਮਨਦੀਪ ਕੌਰ )- ਨਸ਼ੇ ਅਤੇ ਗੈਰ ਕਾਨੂੰਨੀ ਹਥਿਆਰਾ ਦੇ ਖਿਲਾਫ ਕਾਰਵਾਈ ਕਰਦੇ ਹੋਏ ਪੁਲਸ ਨੇ 2 ਅਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ । ਆਦਮਪੁਰ ਪੁਲਿਸ ਨੇ ਅਵੈਦ ਹਥਿਆਰ ਅਤੇ ਇਕ ਕਰ ਬਰਾਮਦ ਕੀਤੀ ਹੈ । ਅਰੋਪੀਆਂ ਦੀ ਪਹਿਚਾਣ ਗੁਰਜੰਟ ਸਿੰਘ ਉਰਫ ਜੰਟਾ ਵਾਸੀ ਹੁਸ਼ਿਆਰਪੁਰ ਅਤੇ ਗੁਰਵਿੰਦਰ ਸਿੰਘ ਵਾਸੀ ਆਦਮਪੁਰ ਦੇ ਰੂਪ ਵਿਚ ਹੋਈ ਹੈ ।
ਮਾਮਲੇ ਦੋ ਜਾਣਕਾਰੀ ਦਿੰਦੇ ਹੋਏ ਪੁਲੀਸ ਨੇ ਦਸਿਆ ਕਿ ਉਹ ਜਲੰਧਰ – ਹੁਸ਼ਿਆਰਪੁਰ ਰੋਡ ਖੁਰਦਪੁਰ ਬਿਜਲੀ ਘਰ ਦੇ ਕੋਲ ਗੱਡੀਆਂ ਦੀ ਤਲਾਸ਼ੀ ਲਈ ਜਾ ਰਹੀ ਸੀ। ਉਸ ਟਾਈਮ ਹੀ ਕਠੀਆਰ ਵਲੋ ਇਕ ਕਾਰ ਆਈ ਅਤੇ ਨਾਕਾ ਦੇਖ ਕੇ ਮੁੜਨ ਲੱਗੀ ।
ਪੁਲਸ ਨੇ ਸ਼ੱਕੀ ਹਾਲਾਤ ਵਿਚ ਗੱਡੀ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਡਰਾਈਵਿੰਗ ਸੀਟ ਤੇ ਬੈਠੇ ਗੁਰਜੰਟ ਕੋਲੋ ਮੇਡ ਇਨ ਇਟਲੀ ਪਿਸਟਲ ਅਤੇ ਨਾਲ ਵਾਲੀ ਸੀਟ ਉੱਤੇ ਬੈਠੇ ਗੁਰਵਿੰਦਰ ਕੋਲੋ 1 ਮੈਗਜ਼ੀਨ ਸਮੇਤ 5 ਕਾਰਤੂਸ ਬਰਾਮਦ ਹੋਏ । ਪੁਲਸ ਨੇ ਦੋਨਾਂ ਅਰੋਪੀਆਂ ਨੂੰ ਗ੍ਰਿਫ਼ਤਾਰ ਕਰ ਕੇ ਆਰਮਸ ਐਕਟ ਦੇ ਤਹਿਤ ਪਰਚਾ ਦਰਜ ਕਰ ਲਿਆ ਹੈ ।
ਡੀਐਸਪੀ ਨੇ ਦਸਿਆ ਕਿ ਦੋਨਾਂ ਅਰੋਪੀਆਂ ਨੂੰ ਕੋਰਟ ਵਿੱਚ ਪੇਸ਼ ਕਰ ਕੇ 2 ਦਿਨ ਦਾ ਰਿਮਾਂਡ ਲੈ ਲਿਆ ਹੈ।