ਫ਼ਤਹਿਗੜ੍ਹ ਸਾਹਿਬ -(ਮਨਦੀਪ ਕੌਰ )- ਫਤਿਹਗੜ੍ਹ ਸਾਹਿਬ ਦੇ ਕੋਲ ਪੈਂਦੇ ਇੱਕ ਪਿੰਡ ਦੇ ਵਿੱਚ 19 ਸਾਲਾਂ ਨੌਜਵਾਨ ਵੱਲੋਂ ਜਹਰੀਲੀ ਦਵਾਈ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਪਿਤਾ ਨੇ ਪੁਲਿਸ ਨੂੰ ਆਪਣੇ ਬਿਆਨਾਂ ਦੇ ਵਿੱਚ ਦੱਸਿਆ ਹੈ ਕਿ ਉਸ ਦਾ ਪੁੱਤ 19 ਸਾਲ ਦਾ ਹੈ ਅਤੇ ਉਹ ਬਾਰਵੀਂ ਜਮਾਤ ਵਿੱਚ ਪੜਦਾ ਹੈ ਅਤੇ ਖੇਤੀਬਾੜੀ ਦੇ ਵਿੱਚ ਵੀ ਉਸਦਾ ਹੱਥ ਵਟਾਉਂਦਾ ਸੀ।
ਅੱਗੇ ਦਸਦੇ ਹੋਏ ਪੀੜਿਤ ਦੇ ਪਿਤਾ ਨੇ ਦੱਸਿਆ ਕਿ 24 ਅਕਤੂਬਰ ਨੂੰ ਨਾਭਾ ਜਿਲੇ ਦੀ ਰਹਿਨ ਵਾਲੀ ਇੱਕ ਲੜਕੀ ਦੀ ਮਾਂ ਜਸਵੀਰ ਕੌਰ ਅਤੇ ਦਾਦਾ ਗੁਰਮੀਤ ਸਿੰਘ ਉਹਨਾਂ ਦੇ ਘਰ ਆਏ ਅਤੇ ਉਹਨਾਂ ਤੇ ਦੋਸ਼ ਲਗਾਇਆ ਕਿ ਉਨਾਂ ਦੀ ਧੀ ਨੇ ਅਨੂਰੀਤ ਨੂੰ ਪੰਜ ਤੋਲੇ ਸੋਨਾ ਦਿੱਤਾ ਹੈ। ਜੋ ਉਹ ਵਾਪਸ ਕਰੇ । ਮ੍ਰਿਤਕਾਂ ਨੂੰ ਰੀਤ ਨੇ ਇਹ ਸਪਸ਼ਟ ਕੀਤਾ ਕਿ ਉਸ ਦਾ ਉਨਾਂ ਦੀ ਧੀ ਦੇ ਨਾਲ ਕੋਈ ਵੀ ਸਬੰਧ ਨਹੀਂ ਹੈ ਅਤੇ ਉਸਨੇ ਕਦੇ ਵੀ ਉਸਨੂੰ ਪੰਜ ਤੋਲੇ ਸੋਨਾ ਨਹੀਂ ਦਿੱਤਾ।
ਜਦੋਂ ਇਸ ਸੰਬੰਧ ਵਿੱਚ ਕੁੜੀ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਇਸ ਨੇ ਸੋਨਾ ਅਨੁਰੀਤ ਨੂੰ ਹੀ ਦਿੱਤਾ ਹੈ । ਅਤੇ ਕਦੇ ਕਹਿੰਦੀ ਕੇ ਉਸ ਨੇ ਸੋਨਾ ਬੱਸ ਵਿਚੋਂ ਬਾਹਰ ਸੁੱਟ ਦਿੱਤਾ ਹੈ । ਇਸ ਕਾਰਨ ਉਹ ਬਹੁਤ ਹੀ ਤਨਾਵ ਵਿੱਚ ਚਲਾ ਗਿਆ। 25 ਅਕਤੂਬਰ ਦੀ ਰਾਤ ਉਸਨੇ ਇਸ ਤਨਾਵ ਦੇ ਚਲਦੇ ਹੋਏ ਘਰ ਦੇ ਵਿੱਚ ਰੱਖੀ ਖੇਤਾਂ ਦੇ ਵਿੱਚ ਪਾਉਣ ਵਾਲੇ ਸਪਰੇ ਪੀ ਲਈ ਜਿਸਦੇ ਬਾਅਦ ਉਸ ਨੂੰ ਤੁਰੰਤ ਹਸਪਤਾਲ ਦੇ ਵਿੱਚ ਲਜਾਇਆ ਗਿਆ ਜਿੱਥੋਂ ਉਸਨੂੰ ਡੀਐਮਸੀ ਰੈਫਰ ਕਰ ਦਿੱਤਾ ਗਿਆ। ਜਿੱਥੇ 8 ਨਵੰਬਰ ਨੂੰ ਉਸਦੀ ਮੌਤ ਹੋ ਗਈ।
ਡੀਐਸਪੀ ਕੁਲਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਉੱਤੇ ਖੁਦਕੁਸ਼ੀ ਦੇ ਲਈ ਉਕਸਾਉਣ ਵਾਸਤੇ ਲੜਕੀ ਦੀ ਮਾਂ ਅਤੇ ਉਸਦੇ ਦਾਦੇ ਉੱਤੇ ਪਰਚਾ ਦਰਜ ਕਰ ਲਿਆ ਗਿਆ ਹੈ ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਦਾਦੇ ਦੀ ਭਾਲ ਕੀਤੀ ਜਾ ਰਹੀ ਹੈ।

