web desk –ਬੀਮਾ ਕੰਪਨੀ ਤੋਂ ਬੀਮਾ ਲੈਣ ਤੋਂ ਬਾਅਦ ਵਿਅਕਤੀ ਚਿੰਤਾ ਮੁਕਤ ਹੋ ਜਾਂਦਾ ਹੈ। ਕੈਸ਼ਲੈਸ ਦੇ ਕਾਰਨ ਵਿਅਕਤੀ ਨੂੰ ਹਸਪਤਾਲ ਦੇ ਵਿੱਚ ਅਰਾਮਦਾਇਕ ਅਤੇ ਮੁਸ਼ਕਿਲ ਰਹਿਤ ਇਲਾਜ ਮਿਲਦਾ ਹੈ। ਪਰ ਹੁਣ ਦੋ ਵੱਡੀਆਂ ਕੰਪਨੀਆਂ ਦੇ ਗਾਹਕਾਂ ਲਈ ਇੱਕ ਵੱਡਾ ਸੰਕਟ ਪੈਦਾ ਹੋ ਗਿਆ ਹੈ। ਕਿਉਕਿ ਇਨਾ ਦੋਨਾਂ ਕੰਪਨੀਆਂ ਦੇ ਕੈਸ਼ਲੈਸ ਇਲਾਜ ਨੂੰ ਹਸਪਤਾਲ ਸਹੂਲਤ ਬੰਦ ਕਰਨ ਜਾ ਰਹੇ ਹਨ। ਤੇ ਇਹਨਾਂ ਵਿੱਚੋਂ ਇੱਕ ਕੰਪਨੀ ਦਾ ਨਾਂ ਬਜਾਜ ਅੱਲੀਆਂਜ਼ ਅਤੇ ਹੈਲਥ ਕੇਅਰ ਇਨਸ਼ੋਰੈਂਸ ਹੈ। ਐਸੋਸੀਏਸ਼ਨ ਆਫ ਹੈਲਥਕੇਅਰ ਪ੍ਰੋਵਾਈਡਰਜ਼ ਇੰਡੀਆ (AHPI) ਨੇ 1 ਸਤੰਬਰ, 2025 ਤੋਂ ਕੈਸ਼ਲੈੱਸ ਇਲਾਜ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਇਹ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਹਸਪਤਾਲਾਂ ਦਾ ਇੱਕ ਵੱਡਾ ਸੰਗਠਨ ਹੈ।
ਜੇਕਰ ਇਹਨਾਂ ਦੋਨਾਂ ਕੰਪਨੀਆਂ ਅਤੇ ਹਸਪਤਾਲਾਂ ਦੇ ਵਿਚਕਾਰ ਦਾ ਮਾਮਲਾ ਹੱਲ ਨਹੀਂ ਹੁੰਦਾ ਤਾਂ ਇਸ ਕਾਰਨ ਲੱਖਾਂ ਗਾਹਕ ਮੁਸ਼ਕਿਲ ਵਿੱਚ ਆ ਜਾਣਗੇ। ਇਸ ਤੋਂ ਬਾਅਦ ਮਰੀਜ਼ਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਹੋਣ ਤੋਂ ਬਾਅਦ ਇਲਾਜ ਦੇ ਖਰਚੇ ਖੁਦ ਚੁੱਕਣੇ ਪੈਣਗੇ। ਅਤੇ ਬਾਅਦ ਦੇ ਵਿੱਚ ਬੀਮਾ ਕੰਪਨੀ ਤੋਂ ਇੰਸ਼ੋਰੈਂਸ ਕਲੇਮ ਕਰਕੇ ਪੈਸੇ ਵਾਪਸ ਲੈਣੇ ਪੈਣਗੇ।
AHPI ਦਾ ਕਹਿਣਾ ਹੈ ਕਿ ਇਨ੍ਹਾਂ ਬੀਮਾ ਕੰਪਨੀਆਂ ਨੇ ਇਲਾਜ ਖਰਚਿਆਂ ਦੀਆਂ ਦਰਾਂ (ਟੈਰਿਫ ਰੇਟ) ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ, ਜਦੋਂ ਕਿ ਡਾਕਟਰੀ ਖਰਚੇ ਲਗਾਤਾਰ ਵੱਧ ਰਹੇ ਹਨ। ਇਸ ਤੋਂ ਇਲਾਵਾ, ਕੰਪਨੀਆਂ ਬੇਲੋੜੇ ਦਸਤਾਵੇਜ਼ ਮੰਗਦੀਆਂ ਹਨ ਅਤੇ ਕਲੇਮ ਦੀ ਅਦਾਇਗੀ ਵਿੱਚ ਦੇਰੀ ਕਰਦੀਆਂ ਹਨ, ਜਿਸ ਕਾਰਨ ਡਿਸਚਾਰਜ ਵਿੱਚ ਮਰੀਜ਼ਾਂ ਨੂੰ ਪਰੇਸ਼ਾਨੀ ਹੁੰਦੀ ਹੈ।
AHPI ਦੇ ਐਲਾਨ ਤੋਂ ਬਾਅਦ, ਦੇਸ਼ ਭਰ ਦੇ 15,000 ਹਸਪਤਾਲਾਂ ਨੇ 1 ਸਤੰਬਰ ਤੋਂ ਕੈਸ਼ਲੈੱਸ ਇਲਾਜ ਸਹੂਲਤ ਬੰਦ ਕਰਨ ਦਾ ਫੈਸਲਾ ਕੀਤਾ ਹੈ। ਸੰਗਠਨ ਨੇ ਕੇਅਰ ਹੈਲਥ ਇੰਸ਼ੋਰੈਂਸ ਨੂੰ ਵੀ ਇੱਕ ਨੋਟਿਸ ਭੇਜਿਆ ਹੈ ਅਤੇ 31 ਅਗਸਤ 2025 ਤੱਕ ਜਵਾਬ ਮੰਗਿਆ ਹੈ। ਜੇਕਰ ਜਵਾਬ ਨਹੀਂ ਮਿਲਦਾ ਹੈ, ਤਾਂ ਉਨ੍ਹਾਂ ਦੇ ਪਾਲਿਸੀਧਾਰਕਾਂ ਲਈ ਕੈਸ਼ਲੈੱਸ ਇਲਾਜ ਸਹੂਲਤ ਵੀ ਬੰਦ ਕਰ ਦਿੱਤੀ ਜਾਵੇਗੀ।
AHPI ਦਾ ਦੋਸ਼ ਹੈ ਕਿ Bajaj Allianz ਮੈਡੀਕਲ ਮਹਿੰਗਾਈ ਦੇ ਅਨੁਸਾਰ ਹਰ ਦੋ ਸਾਲਾਂ ਬਾਅਦ ਟੈਰਿਫ ਰੇਟ ਨੂੰ ਸੋਧਣ ਦੇ ਉਨ੍ਹਾਂ ਦੇ ਪ੍ਰਸਤਾਵ ਨੂੰ ਸਵੀਕਾਰ ਨਹੀਂ ਕਰਦਾ ਹੈ। ਇੰਨਾ ਹੀ ਨਹੀਂ, ਕੰਪਨੀ ਟੈਰਿਫ ਰੇਟ ਘਟਾਉਣ ਲਈ ਵੀ ਦਬਾਅ ਪਾਉਂਦੀ ਹੈ। ਇਸ ਦੇ ਨਾਲ, ਬੀਮਾ ਕਲੇਮ ਦੇ ਨਿਪਟਾਰੇ ਵਿੱਚ ਦੇਰੀ ਹੋ ਰਹੀ ਹੈ, ਜਿਸ ਕਾਰਨ ਡਿਸਚਾਰਜ ਅਪਰੂਵਲ ਵਿੱਚ ਵੀ ਦੇਰੀ ਹੋ ਰਹੀ ਹੈ। ਇਸ ਕਾਰਨ ਕਰਕੇ, ਸੰਗਠਨ ਨੇ ਇਸ ਕੰਪਨੀ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ, ਕੇਅਰ ਹੈਲਥ ਇੰਸ਼ੋਰੈਂਸ ਨੂੰ ਇੱਕ ਨੋਟਿਸ ਭੇਜਿਆ ਗਿਆ ਹੈ, ਵਿਚਾਰ-ਵਟਾਂਦਰੇ ਤੋਂ ਬਾਅਦ ਇੱਕ ਨਵਾਂ ਫੈਸਲਾ ਲਿਆ ਜਾ ਸਕਦਾ ਹੈ।