ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਇਕ ਏਜੰਟ ਨੇ ਇਕ ਵਿਅਕਤੀ ਨੂੰ ਵਿਦੇਸ਼ ਭੇਜਣ ਦੇ ਨਾਮ ਉੱਤੇ 15 ਲੱਖ ਰੁਪਏ ਠੱਗ ਲਏ ਹਨ। ਏਜੰਟ ਨੇ ਨਾ ਤਾਂ ਵਿਅਕਤੀ ਨੂੰ ਵਿਦੇਸ਼ ਭੇਜਿਆ ਅਤੇ ਨੇ ਹੀ ਉਸ ਦੇ ਪੈਸੇ ਵਾਪਿਸ ਕੀਤੇ । ਪੀੜਿਤ ਰਾਜ ਕਮਲ ਨਿਵਾਸੀ ਫ਼ਤਹਿਗੜ੍ਹ ਸਾਹਿਬ ਨੇ ਥਾਣਾ ਬਾਰਾਦਰੀ ਦੀ ਪੁਲਸ ਨੇ ਨਿਜਾਤਮ ਨਗਰ ਰਹਿਣ ਵਾਲੇ ਹਰਪ੍ਰੀਤ ਸਿੰਘ ਦੇ ਖਿਲਾਫ ਧੋਖਾਧੜੀ ਦੀ ਸ਼ਿਕਾਇਤ ਦਰਜ ਕਾਰਵਾਈ ਹੈ। ਰਾਜ ਕਮਲ ਨੇ ਦਸਿਆ ਕਿ ਉਹ ਅਗਸਤ 2023 ਵਿੱਚ ਕਿਸੀ ਵਿਗਿਆਪਨ ਨੂੰ ਦੇਖ ਕੇ ਇਸ ਦੇ ਸੰਪਰਕ ਵਿਚ ਆਇਆ ਸੀ।
ਰਾਜ ਕਮਲ ਨੇ ਹਰਪ੍ਰੀਤ ਨਾਲ ਫੋਨ ਉੱਤੇ ਗੱਲ ਕੀਤੀ ਤਾਂ ਹਰਪ੍ਰੀਤ ਨੇ ਉਸ ਨੂੰ ਬੱਸ ਸਟੈਂਡ ਆਪਣੇ ਦਫਤਰ ਵਿੱਚ ਮਿਲਣ ਨੂੰ ਬੁਲਾਇਆ ਹੈ । ਓਹ ਦਫ਼ਤਰ ਗਿਆ ਤਾਂ ਏਜੰਟ ਨੇ ਉਸ ਨੂੰ ਕੈਨੇਡਾ ਵਰਕ ਪਰਮਿਟ ਉੱਤੇ ਭੇਜਣ ਦਾ ਝਾਂਸਾ ਦਿੱਤਾ ।
ਰਾਜ ਕਮਲ ਨੇ ਦਸਿਆ ਕਿ ਉਹ ਏਜੰਟ ਦੀਆਂ ਗੱਲਾਂ ਵਿਚ ਆ ਗਿਆ ਤਾਂ ਉਸ ਨੂੰ ਆਪਣਾ ਪਾਸਪੋਰਟ ਅਤੇ ਐਂਬੈਸੀ ਦੀ ਫੀਸ ਦੀ ਦਿੱਤੀ । ਪਰ ਕੁੱਛ ਦਿਨ ਬੀਤ ਜਾਣ ਤੋਂ ਬਾਅਦ ਏਜੰਟ ਨੇ ਉਸ ਨੂੰ ਨਵੇਂ ਨਵੇਂ ਬਹਾਨਿਆ ਨਾਲ 15 ਲੱਖ ਰੁਪਏ ਠੱਗ ਲਏ।ਪਰ ਦਿੱਤੇ ਹੋਏ ਦਿਨਾਂ ਵਿਚ ਵੀਜ਼ਾ ਨਹੀਂ ਲੱਗਾ ਕੇ ਦਿੱਤਾ।
ਇਕ ਸਾਲ ਬੀਤ ਜਾਣ ਤੋਂ ਬਾਅਦ ਵੀ ਏਜੰਟ ਨੇ ਉਸ ਨੂੰ ਵੀਜ਼ਾ ਨਹੀਂ ਲਗਵਾ ਕੇ ਦਿੱਤਾ । ਅਤੇ ਹਨ ਫੋਨ ਚਕਨਾ ਵੀ ਬੰਦ ਕਰ ਦਿੱਤਾ । ਜਿਸ ਤੋ ਬਾਅਦ ਰਾਜ ਕਮਲ ਹਰਪ੍ਰੀਤ ਦੇ ਦਫਤਰ ਗਿਆ ਪਰ ਉਹ ਓਥੇ ਨਹੀਂ ਮਿਲਿਆ । ਜਿਸ ਤੋ ਬਾਅਦ ਰਾਜ ਕਮਲ ਨੇ ਉੱਚ ਅਧਿਕਾਰੀਆ ਨੂੰ ਇਸ ਦੀ ਲਿਖਤੀ ਸ਼ਿਕਾਇਤ ਦਿੱਤੀ । ਇਸ ਤੋ ਬਾਅਦ ਪੁਲਸ ਨੇ ਜਾਂਚ ਕਰ ਕੇ ਸ਼ਿਕਾਇਤ ਦਰਜ ਕਰ ਕੇ ਹਰਪ੍ਰੀਤ ਦੀ ਭਾਲ ਸ਼ੁਰੂ ਕਰ ਦਿੱਤੀ ਹੈ।