ਜਲੰਧਰ -(ਮਨਦੀਪ ਕੌਰ )- ਫ਼ਿਲੌਰ ਦੇ ਵਿੱਚੋਂ ਇੱਕ ਸਨਸਨੀ ਖਬਰ ਸਾਹਮਣੇ ਆਈ ਹੈ। ਜਿੱਥੇ ਇੱਕ 14 ਸਾਲ ਦੀ ਨਾਬਾਲਗ ਲੜਕੀ ਵੱਲੋਂ ਇੱਕ ਬੱਚੇ ਨੂੰ ਜਨਮ ਦਿੱਤਾ ਗਿਆ ਹੈ। ਬੱਚੇ ਦੇ ਜਨਮ ਦੇ 6 ਦਿਨਾਂ ਬਾਅਦ ਹੀ ਉਸ ਦ ਮੌਤ ਹੋ ਗਈ ਜਿਸ ਨੂੰ ਸ਼ਮਸ਼ਾਨ ਘਾਟ ਦੇ ਵਿੱਚ ਦਫਨਾ ਦਿੱਤਾ ਗਿਆ। ਨਬਾਲਿਕਾ ਦੇ ਬਿਆਨਾਂ ਉੱਤੇ ਇੱਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਅਤੇ ਆਰੋਪੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ।
ਬੱਚੇ ਨੇ ਦੱਸਿਆ ਕਿ ਉਸ ਦੇ ਨਾਲ ਰੇਪ ਹੋਇਆ ਹੈ ਅਤੇ ਰੇਪ ਤੋਂ ਬਾਅਦ ਉਸਦੀ ਮਾਂ ਉਸ ਨੂੰ ਫਿਲੋਰ ਦੇ ਕੋਲ ਪੈਂਦੇ ਪਿੰਡ ਦੇ ਵਿੱਚ ਆਪਣੇ ਭਰਾ ਦੇ ਕੋਲ ਬੱਚੀ ਨੂੰ ਛੱਡ ਗਈ। ਮੇਰਾ ਪੇਟ ਫੁੱਲਦੇ ਹੋਏ ਦੇਖ ਕੇ ਮੇਰੇ ਮਾਮੇ ਨੂੰ ਪਤਾ ਲੱਗਾ ਕਿ ਮੈਂ ਗਰਭਵਤੀ ਹਾਂ। ਪਿਛਲੇ ਹਫਤੇ ਜਦੋਂ ਢਿੱਡ ਦੇ ਵਿੱਚ ਜਿਆਦਾ ਦਰਦ ਹੋਣ ਲੱਗਾ ਤਾਂ ਉਸ ਦਾ ਮਾਮਾ ਉਸ ਨੂੰ ਐਂਬੂਲੈਂਸ ਦੇ ਵਿੱਚ ਪਾ ਕੇ ਹਸਪਤਾਲ ਲੈ ਗਿਆ ਲੇਕਿਨ ਹਸਪਤਾਲ ਜਾਣ ਤੋਂ ਪਹਿਲਾਂ ਹੀ ਬੱਚੀ ਵੱਲੋਂ ਬੱਚੇ ਨੂੰ ਜਨਮ ਦੇ ਦਿੱਤਾ ਗਿਆ ਸਥਾਨਕ ਡਾਕਟਰਾਂ ਨੇ ਬੱਚੀ ਦੀ ਉਮਰ ਦੇਖਦੇ ਹੋਏ ਉਸ ਦਾ ਥੋੜਾ ਬਹੁਤ ਉਪਚਾਰ ਕਰਕੇ ਉਸਨੂੰ ਜਲੰਧਰ ਰੈਫਰ ਕਰ ਦਿੱਤਾ ।
ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਬੱਚੇ ਦੀ ਮੌਤ ਛੇ ਦਿਨ ਪਹਿਲਾਂ ਹੀ ਹੋ ਚੁੱਕੀ ਹੈ ਅਤੇ ਉਸਨੂੰ ਸ਼ਮਸ਼ਾਨ ਘਾਟ ਦੇ ਵਿੱਚ ਦਫਨਾ ਦਿੱਤਾ ਗਿਆ ਹੈ। ਫਿਲੋਰ ਦੀ ਪੁਲਿਸ ਨੇ ਜੀਰੋ ਐਫ ਆਈਆਰ ਦਰਜ ਕਰਕੇ ਜਿੱਥੇ ਕੁੜੀ ਰਹਿੰਦੀ ਹੈ ਉਥੇ ਭੇਜ ਦਿੱਤੀ ਹੈ। ਪੁਲਿਸ ਨੇ ਤੁਰੰਤ ਐਕਸ਼ਨ ਲੈਂਦਿਆਂ ਹੋਇਆ ਪਰਿਵਾਰ ਦੇ ਨਾਲ ਸ਼ਮਸ਼ਾਨ ਕਾਰਡ ਦੇ ਵਿੱਚ ਪਹੁੰਚ ਕੇ ਦਫਨਾਏ ਹੋਏ ਬੱਚੇ ਦੀ ਬੋਡੀ ਨੂੰ ਬਾਹਰ ਕੱਢ ਲਿਆ ਹੈ ਅਤੇ ਹਸਪਤਾਲ ਦੇ ਵਿੱਚ ਬਿਜਵਾ ਦਿੱਤਾ ਹੈ।
ਬੱਚੀ ਨੇ ਆਪਣੇ ਬਿਆਨਾਂ ਦੇ ਵਿੱਚ ਦੱਸਿਆ ਕਿ ਉਹ ਇੱਕ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ ਅਤੇ ਆਪਣੇ ਘਰ ਦਾ ਖਰਚਾ ਚਲਾਉਣ ਲਈ ਉਹ ਕਿਸੇ ਦੇ ਘਰ ਦੇ ਵਿੱਚ ਕੰਮ ਕਰਦੀ ਸੀ। ਉਥੇ ਇਕ ਅੰਕਲ ਇਕੱਲੇ ਰਹਿੰਦੇ ਸਨ ਉਹਨਾਂ ਨੇ ਮੇਰੇ ਨਾਲ ਗਲਤ ਕੰਮ ਕੀਤਾ ਅਤੇ ਬਾਅਦ ਵਿੱਚ ਮੈਨੂੰ ਡਰਾਇਆ ਧਮਕਾਇਆ ਵੀ ਕਿ ਮੈਂ ਇਹ ਗੱਲ ਕਿਸੇ ਨੂੰ ਨਾ ਦੱਸਾਂ। ਇਸ ਤੋਂ ਬਾਅਦ ਜਦੋਂ ਵੀ ਉਨਾਂ ਦਾ ਦਿਲ ਕਰਦਾ ਸੀ ਉਹ ਮੇਰੇ ਨਾਲ ਸੰਬੰਧ ਬਣਾਉਂਦੇ ਸੀ। ਉਸਨੇ ਆਪਣੇ ਪਰਿਵਾਰ ਨਾਲ ਗੱਲ ਕੀਤੀ ਤਾਂ ਆਪਣੀ ਗਰੀਬੀ ਨੂੰ ਦੇਖਦੇ ਹੋਏ ਮਾਂ ਨੇ ਆਪਣੀ ਧੀ ਨੂੰ ਮਾਮੇ ਘਰ ਛੱਡ ਦਿੱਤਾ। ਜਿੱਥੇ 14 ਸਾਲਾਂ ਦੀ ਨਾਬਾਲਿਕ ਨੇ ਇੱਕ ਬੱਚੇ ਨੂੰ ਜਨਮ ਦਿੱਤਾ। ਜਿਸ ਦੀ ਛੇ ਦਿਨਾਂ ਬਾਅਦ ਮੌਤ ਹੋ ਗਈ।

