ਜੋਧਪੁਰ -(ਮਨਦੀਪ ਕੌਰ )- ਜੋਧਪੁਰ ਵਿੱਚ ਇੱਕ ਬਾਈਕ ਅਤੇ ਕਰ ਦੀ ਆਮਨੋ ਸਾਮ੍ਹਣੇ ਟੱਕਰ ਹੋਣ ਦੀ ਖ਼ਬਰ ਸਾਮ੍ਹਣੇ ਆਈ ਹੈ । ਹਾਦਸੇ ਵਿੱਚ ਬਾਈਕ ਸਵਾਰ ਯੁਵਕ ਦੀ ਮੌਤ ਹੋ ਗਈ ਅਤੇ ਬਾਕੀ 6 ਹਾਦਸੇ ਵਿੱਚ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ । ਜਖਮੀਆਂ ਵਿੱਚ 5 ਕਰ ਸਵਾਰ ਸਨ ।ਅਤੇ 1 ਬਾਈਕ ਸਵਾਰ ਸੀ। ਜਿਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ।
ਪੁਲਸ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜਲੋਰ ਤੋਂ ਇੱਕ ਪਰਿਵਾਰ ਕਿਸ਼ਨਪੁਰਾ ਦਰਸ਼ਨ ਕਰਨ ਗਏ ਸੀ। ਦਰਸ਼ਨ ਕਰ ਕੇ ਵਾਪਿਸ ਆਉਂਦੇ ਸਮੇਂ ਧੂਨਧਾੜਾ ਦੇ ਕੋਲ ਇਹ ਹਾਦਸਾ ਵਾਪਰਿਆ । ਇਹ ਹਾਦਸਾ ਓਵਰ ਸਪੀਡ ਹੋਣ ਦੇ ਕਾਰਨ ਵਾਪਰਿਆ ।
ਪਰਿਵਾਰਿਕ ਮੈਂਬਰਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ । ਬਾਕੀ ਪੁਲਸ ਐਕਸੀਡੈਂਟ ਦੇ ਹੋਰ ਕਰਨਾ ਦਾ ਵੀ ਪਤਾ ਕਰ ਰਹੀ ਹੈ।